‘ਆਪ’ ਵਲੋਂ ਫਿਰ ਉਮੀਦਵਾਰ ਬਣਾਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ
ਤਲਵੰਡੀ ਸਾਬੋ , 1 ਨਵੰਬਰ ( ਰਣਜੀਤ ਸਿੰਘ ਰਾਜੂ )- ਸੱਤਾਧਿਰ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਐਲਾਨੀ ਪਹਿਲੀ ਸੂਚੀ ਮੁਤਾਬਿਕ ਹਲਕਾ ਸਰਦੂਲਗੜ੍ਹ ਤੋਂ ਫਿਰ ਚੋਣ ਮੈਦਾਨ ਚ ਉਤਾਰੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅੱਜ ਸ਼ੁਕਰਾਨੇ ਵਜੋਂ ਵੱਡੀ ਗਿਣਤੀ ਪਾਰਟੀ ਵਰਕਰਾਂ ਤੇ ਸਮਰੱਥਕਾਂ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ । ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਉਨ੍ਹਾਂ ਤੇ ਦੋਬਾਰਾ ਭਰੋਸਾ ਜਤਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ , ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਆਲਾਕਮਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ੁਕਰਾਨੇ ਵਜੋਂ ਮੱਥਾ ਟੇਕ ਕੇ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੈ ।
ਤਲਵੰਡੀ ਸਾਬੋ , 1 ਨਵੰਬਰ ( ਰਣਜੀਤ ਸਿੰਘ ਰਾਜੂ )- ਸੱਤਾਧਿਰ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਐਲਾਨੀ ਪਹਿਲੀ ਸੂਚੀ ਮੁਤਾਬਿਕ ਹਲਕਾ ਸਰਦੂਲਗੜ੍ਹ ਤੋਂ ਫਿਰ ਚੋਣ ਮੈਦਾਨ ਚ ਉਤਾਰੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅੱਜ ਸ਼ੁਕਰਾਨੇ ਵਜੋਂ ਵੱਡੀ ਗਿਣਤੀ ਪਾਰਟੀ ਵਰਕਰਾਂ ਤੇ ਸਮਰੱਥਕਾਂ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ । ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਉਨ੍ਹਾਂ ਤੇ ਦੋਬਾਰਾ ਭਰੋਸਾ ਜਤਾਉਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ , ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਆਲਾਕਮਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼ੁਕਰਾਨੇ ਵਜੋਂ ਮੱਥਾ ਟੇਕ ਕੇ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੈ । ਵਿਧਾਇਕ ਗੁਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਹਲਕੇ ਦੇ ਲੋਕ ਉਨ੍ਹਾਂ ਦਾ ਫਿਰ ਸਾਥ ਦੇਣਗੇ ਕਿਉਂਕਿ ਉਨ੍ਹਾਂ ਦਾ ਮੁੱਖ ਏਜੰਡਾ ਵਿਕਾਸ ਰਿਹੈ । ਟੇਲਾਂ ‘ ਤੇ ਪਾਣੀ ਪਹੁੰਚਾਉਣ ਤੋਂ ਲੈ ਕੇ ਲਿੰਕ ਸੜਕਾਂ ਦੀ ਮੁਰੰਮਤ , ਸਿਹਤ ਅਤੇ ਸਿੱਖਿਆ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਹਲਕੇ ਚ ਇੱਕ ਆਈ . ਟੀ . ਆਈ , ਤਿੰਨ ਬਿਜਲੀ ਗਰਿੱਡ , ਘੱਗਰ ਉੱਪਰ ਤਿੰਨ ਪੁਲ ਬਣਵਾਏ ਹਨ । ਪਰਵਿੰਦਰ ਸਿੰਘ ਝੋਟਾ ਕਤਲਕਾਂਡ ਮਾਮਲੇ ਦੇ ਸਵਾਲ ਤੇ ਉਨ੍ਹਾਂ ਇਸ ਘਟਨਾਕ੍ਰਮ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਸਰਕਾਰ ਸੀ . ਬੀ . ਆਈ ਜਾਂਚ ਸ਼ੁਰੂ ਕਰਵਾ ਚੁੱਕੀ ਐ ਤੇ ਬਾਕੀ 15 ਚੋਂ 12 ਮੰਗਾਂ ਮੰਨਣ ਲਈ ਤਿਆਰ ਹੈ । ਉਨ੍ਹਾਂ ਕਿਹਾ ਕਿ ਅੜਿੱਕਾ ਇਸ ਗੱਲ ਦਾ ਬਣਿਐ ਕਿ ਐਕਸ਼ਨ ਕਮੇਟੀ ਦੇ ਕੁਝ ਆਗੂਆਂ ਦਾ ਕਹਿਣਾ ਸੀ ਕਿ ਵਿਧਾਇਕ / ਮੰਤਰੀ ਧਰਨੇ ‘ ਚ ਨਾ ਆਉਣ ਜਾਂ ਅਸਤੀਫ਼ਾ ਦੇ ਕੇ ਆਉਣ । ਜੇਕਰ ਐਕਸ਼ਨ ਕਮੇਟੀ ਸਾਡੇ ਨਾਲ ਬੈਠਣ ਲਈ ਤਿਆਰ ਹੈ ਤਾਂ ਅਸੀਂ ਵਾਰਤਾਲਾਪ ਅੱਗੇ ਵਧਾ ਸਕਦੇ ਹਾਂ । ਭੱਮੇ ਕਲਾਂ ਦੇ ਦਲਜੀਤ ਸਿੰਘ ਮਾਮਲੇ ਚ ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਸਸਕਾਰ ਜਬਰਦਸਤੀ ਕਰਨ ਦੀ ਸਰਕਾਰ ਦੀ ਕੋਈ ਮੰਸ਼ਾਂ ਨਹੀ ਅਤੇ ਉਕਤ ਮਾਮਲੇ ਦੇ ਦੋਸ਼ੀ ਫੜੇ ਜਾ ਚੁੱਕੇ ਹਨ ਬਾਕੀ ਕਾਰਵਾਈ ਡਾਕਟਰੀ ਰਿਪੋਰਟਾਂ ਦੇ ਆਧਾਰ ‘ ਤੇ ਹੋ ਜਾਵੇਗੀ । ਉਨ੍ਹਾਂ ਨਾਲ ਸਰਦੂਲਗੜ੍ਹ ਹਲਕੇ ਦੇ ਵੱਡੀ ‘ ਆਪ ’ ਗਿਣਤੀ ਆਗੂ , ਵਰਕਰ ਤੇ ਮੁਹਤਬਰ ਮੌਜੂਦ ਸਨ ।