01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਚੈੱਕ ਬਾਊਂਸ ਮਾਮਲੇ ’ਚ ਅਦਾਲਤ ਨੇ ਇਕ ਵਿਅਕਤੀ ਨੂੰ ਸੁਣਾਈ ਸਾਲ ਦੀ ਸਜ਼ਾ’

ਬਠਿੰਡਾ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਚੈੱਕ ਬਾਊਂਸ ਦੇ ਕਰੀਬ ਤਿੰਨ ਸਾਲ ਪੁਰਾਣੇ ਮਾਮਲੇ ਵਿਚ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਇਕ ਵਿਅਕਤੀ ਨੂੰ ਇਕ ਸਾਲ ਦੀ ‘ਸਜ਼ਾ’ ਸੁਣਾਈ ਹੈ। ਜਾਣਕਾਰੀ ਅਨੁਸਾਰ ਨਵੀਨ ਗੋਇਲ ਵਾਸੀ ਰਾਮਾ ਮੰਡੀ ਨੇ ਪੰਕਜ ਗਰਗ ਵਾਸੀ ਰਾਮਾ ਮੰਡੀ ਨੂੰ 9 ਲੱਖ ਰੁਪਏ ਨਕਦ ਦਿੱਤੇ ਸਨ, ਜਿਸ ਦੇ ਬਦਲੇ ਪੰਕਜ ਗਰਗ ਵਲੋਂ ਚੈੱਕ ਦਿੱਤਾ ਗਿਆ ਸੀ।

ਅਜੀਤ ਡੈਸਕ 01-11-2026
ਬਠਿੰਡਾ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਚੈੱਕ ਬਾਊਂਸ ਦੇ ਕਰੀਬ ਤਿੰਨ ਸਾਲ ਪੁਰਾਣੇ ਮਾਮਲੇ ਵਿਚ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ ਇਕ ਵਿਅਕਤੀ ਨੂੰ ਇਕ ਸਾਲ ਦੀ ‘ਸਜ਼ਾ’ ਸੁਣਾਈ ਹੈ। ਜਾਣਕਾਰੀ ਅਨੁਸਾਰ ਨਵੀਨ ਗੋਇਲ ਵਾਸੀ ਰਾਮਾ ਮੰਡੀ ਨੇ ਪੰਕਜ ਗਰਗ ਵਾਸੀ ਰਾਮਾ ਮੰਡੀ ਨੂੰ 9 ਲੱਖ ਰੁਪਏ ਨਕਦ ਦਿੱਤੇ ਸਨ, ਜਿਸ ਦੇ ਬਦਲੇ ਪੰਕਜ ਗਰਗ ਵਲੋਂ ਚੈੱਕ ਦਿੱਤਾ ਗਿਆ ਸੀ। ਜਦੋਂ ਨਵੀਨ ਗੋਇਲ ਨੇ ਇਹ ਚੈੱਕ ਬੈਂਕ ਵਿਚ ਜਮ੍ਹਾਂ ਕਰਵਾਇਆ ਤਾਂ ਖਾਤੇ ਵਿਚ ਲੋੜੀਂਦੀ ਰਕਮ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ। ਰਕਮ ਵਾਪਸ ਨਾ ਮਿਲਣ ‘ਤੇ ਨਵੀਨ ਗੋਇਲ ਨੇ ਆਪਣੇ ਵਕੀਲ ਸੰਜੀਵ ਗੁਪਤਾ ਰਾਮਾ ਮੰਡੀ ਰਾਹੀਂ ਧਾਰਾ 138 ਐਨ.ਆਈ . ਐਕਟ ਤਹਿਤ ਜੇ.ਐੱਮ.ਆਈ.ਸੀ. ਬਠਿੰਡਾ ਦੀ ਅਦਾਲਤ ਵਿਚ ਇਸਤਗਾਸਾ ਦਾਇਰ ਕੀਤਾ। ਕਰੀਬ ਤਿੰਨ ਸਾਲ ਤੱਕ ਚੱਲੀ ਕਾਨੂੰਨੀ ਪੈਰਵਾਈ ਦੌਰਾਨ ਵਕੀਲ ਸੰਜੀਵ ਗੁਪਤਾ ਵਲੋਂ ਨਵੀਨ ਗੋਇਲ ਦੇ ਹੱਕ ਵਿਚ ਦਿੱਤੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਪੰਕਜ ਗਰਗ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ।
ਪਿਛਲੀ ਖ਼ਬਰ ਨਸ਼ੇ ਦੇ ਸੇਵਨ ਲਈ ਵਰਤੀ ਜਾਂਦੀ ਜਗ੍ਹਾ ’ਤੇ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ ਅਗਲੀ ਖ਼ਬਰ ਜ਼ਖਮੀ ਹਾਲਤ ’ ਚ ਮਿਲੇ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।