ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਫਾਰਮਾਸਿਸਟ ਦਿਹਾੜੇ’ ਨੂੰ ਸਮਰਪਿਤ ਸਮਾਰੋਹ ਕਰਵਾਏ
ਤਲਵੰਡੀ ਸਾਬੋ, 30 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨਵਰਸਿਟੀ ਦੇ ਫਾਰਮੇਸੀ ਵਿਭਾਗ ਵਲੋਂ ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਪੰਜਾਬ ਫਾਰਮੇਸੀ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਫਾਰਮਾਸਿਸਟ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ੇਸ਼ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਜਿਸ ਦੇ ਉਦਘਾਟਨੀ ਸਮਾਗਮ ’ਚ ਪ੍ਰੋ.
ਤਲਵੰਡੀ ਸਾਬੋ, 30 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨਵਰਸਿਟੀ ਦੇ ਫਾਰਮੇਸੀ ਵਿਭਾਗ ਵਲੋਂ ਫਾਰਮੇਸੀ ਕੌਂਸਲ ਆਫ਼ ਇੰਡੀਆ ਅਤੇ ਪੰਜਾਬ ਫਾਰਮੇਸੀ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਫਾਰਮਾਸਿਸਟ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ੇਸ਼ ਸਮਾਰੋਹਾਂ ਦਾ ਆਯੋਜਨ ਕੀਤਾ ਗਿਆ। ਜਿਸ ਦੇ ਉਦਘਾਟਨੀ ਸਮਾਗਮ ’ਚ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਵਲੋਂ ‘ਭਾਰਤ ਵਿਚ ਅਜੋਕੀ ਸਿਹਤ ਪ੍ਰਣਾਲੀ ਵਿਚ ਲੋੜੀਂਦਾ ਬਦਲਾਅ’ ਵਿਸ਼ੇ ’ਤੇ ਭਾਸ਼ਣ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਾਰਮੇਸੀ ਦੇ ਖੇਤਰ ਵਿਚ ਹੋ ਰਹੀਆਂ ਨਵੀਆਂ ਖੋਜਾਂ, ਨਵੀਂਆਂ ਤਕਨੀਕਾਂ, ਮੌਜੂਦਾ ਚੁਣੌਤੀਆਂ ਅਤੇ ਭਵਿੱਖੀ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿ ਉੱਭਰ ਰਹੀਆਂ ਮਨਸੂਈ ਬੁੱਧੀ, ਡਿਜ਼ੀਟਲਾਈਜ਼ੇਸ਼ਨ ਤਕਨੀਕਾਂ ਅਤੇ ਰਵਾਇਤੀ ਪ੍ਰਣਾਲੀ ਦੇ ਸੁਮੇਲ ਰਾਹੀਂ ਫਾਰਮੇਸੀ ਸੇਵਾ ਬਹੁਤ ਲੋਕਾਂ ਤੱਕ ਪਹੁੰਚ ਸਕਦੀ ਹੈ। ਪਹਿਲੇ ਦਿਨ ਪੋਸਟਰ ਮੁਕਾਬਲੇ, ਸਾਇਟੂਨ, ਡਿਜ਼ੀਟਲ ਕ੍ਰੀਏਟਿਵਿਟੀ, ਰੀਲ ਮੇਕਿੰਗ, ਮੁਕਾਬਲੇ ਕਰਵਾਏ ਗਏ । ਦੂਜੇ ਦਿਨ ਵਿਦਿਆਰਥੀਆਂ ਵਲੋਂ ਸਮਾਜ ਨੂੰ ਸਿਹਤ ਅਤੇ ਦਵਾਈਆਂ ਸੰਬੰਧੀ ਜਾਗਰੂਕ ਕਰਦੇ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ ਹੈ। ਇਸ ਦਿਨ ਕਰਵਾਏ ਗਏ ਸਲੋਗਨ ਮੁਕਾਬਲੇ, ਪੈਨਲ ਡਿਸਕਸ਼ਨ ਅਤੇ ਫਾਰਮਾ-ਕੁਇਜ਼ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ। ਵਾਇਸ ਚਾਂਸਲਰ ਡਾ: ਬਲਰਾਜ ਸਿੰਘ, ਪ੍ਰੋ: ਵਾਈਸ ਚਾਂਸਲਰ ਡਾ: ਧੀਮਾਨ ਅਤੇ ਡਾ: ਪੀਯੂਸ਼ ਵਰਮਾ ਨੇ ਆਪਣੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਦਿਵਸ ਦੇ ਮਹਤੱਤਾ ਬਾਰੇ ਚਾਨਣਾ ਪਾਇਆ। ਡੀਨ ਅਕਾਦਮਿਕ ਡਾ: ਜਾਵੇਦ ਅਹਿਮਦ ਖਾਨ ਨੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਅਦਾ ਕੀਤੀ। ਡੀਨ ਫਾਰਮੇਸੀ ਡਾ. ਅਨੁਪਮਾ ਸੇਤੀਆ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅਜਿਹੇ ਸਮਾਰੋਹ ਵਿਦਿਆਰਥੀਆਂ ਵਿਚ ਗਿਆਨ, ਰਚਨਾਤਮਕਤਾ, ਟੀਮ-ਵਰਕ, ਸੰਚਾਰ ਕੌਸ਼ਲ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਕਰਦੇ ਹਨ। ਆਯੋਜਕਾਂ ਵਲੋਂ ਜੇਤੂਆਂ ਨੂੰ ਸਰਟੀਫ਼ਿਕੇਟ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।