27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਦੀ ਰੱਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਸਮਾਗਮ ਕਰਵਾਇਆ

ਜੋਗਾ, 26 ਸਤੰਬਰ (ਮਨਜੀਤ ਸਿੰਘ ਘੜੈਲੀ)- ਦੀ ਰੱਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦਾ ਆਮ ਇਜਲਾਸ ਹੋਇਆ। ਮੁੱਖ ਮਹਿਮਾਨ ਡਾ.

ਅਜੀਤ ਡੈਸਕ 27-09-2026
ਜੋਗਾ, 26 ਸਤੰਬਰ (ਮਨਜੀਤ ਸਿੰਘ ਘੜੈਲੀ)- ਦੀ ਰੱਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦਾ ਆਮ ਇਜਲਾਸ ਹੋਇਆ। ਮੁੱਖ ਮਹਿਮਾਨ ਡਾ. ਹਰਜੀਤ ਸਿੰਘ ਭੰਦੋਲ ਏ. ਆਰ. ਮਾਨਸਾ ਨੇ ਕਿਹਾ ਕਿ ਹੁਣ ਸਭਾਵਾਂ ਕਰਜ਼ਿਆਂ ਤੱਕ ਸੀਮਤ ਨਹੀਂ ਹਨ, ਸਭਾਵਾਂ ਸਰਵਪੱਖੀ ਵਿਕਾਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭਾਵਾਂ ’ਚ ਖਾਦ, ਬੀਜ, ਜ਼ਰੂਰੀ ਵਸਤਾਂ ਅਤੇ ਖੇਤੀਬਾੜੀ ਦੇ ਸੰਦ ਵਾਜਬ ਭਾਅ ’ਤੇ ਮੈਂਬਰਾਂ ਨੂੰ ਦਿੱਤੇ ਜਾ ਰਹੇ ਹਨ, ਜਿਸ ਦਾ ਲੋਕਾਂ ਨੂੰ ਫ਼ਾਇਦਾ ਹੋ ਰਿਹਾ ਹੈ। ਉਨ੍ਹਾਂ ਮੈਂਬਰਾਂ ਨੂੰ ਰਵਾਇਤੀ ਖਾਦਾਂ ਦੀ ਵਰਤੋਂ ਘਟਾ ਕੇ ਨੈਨੋ ਖਾਦਾਂ ਨੂੰ ਵਰਤਣ ਲਈ ਪ੍ਰੇਰਿਤ ਕੀਤਾ। ਭੁਪੇਸ਼ ਗੋਇਲ ਆਡਿਟ ਅਫ਼ਸਰ ਸਹਿਕਾਰੀ ਸਭਾਵਾਂ ਮਾਨਸਾ ਨੇ ਸਭਾਵਾਂ ਨੂੰ ਮਿਲ ਕੇ ਪ੍ਰੋਸੈਸਿੰਗ ਯੂਨਿਟ ਖੋਲ੍ਹਣ ਦੀ ਅਪੀਲ ਕੀਤੀ ਤਾਂ ਜੋ ਸਭਾ ਦਾ ਮੁਨਾਫ਼ਾ ਹੋਰ ਵਧ ਸਕੇ। ਹਿਤੇਸ਼ ਗੁਪਤਾ ਜ਼ਿਲ੍ਹਾ ਪ੍ਰਤੀਨਿਧੀ ਇਫਕੋ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਉਤਪਾਦਨ ’ਚ ਡਰੋਨ ਤੇ ਨੈਨੋ ਖਾਦਾਂ ਵਰਗੀਆਂ ਨਵੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਅਮਨ ਕੁਮਾਰ ਮਾਰਕਫੈੱਡ, ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ. ਸੀ. ਯੂ., ਪ੍ਰਧਾਨ ਗੁਰਜੰਟ ਸਿੰਘ, ਹੇਮਰਾਜ ਸ਼ਰਮਾ ਸਾਬਕਾ ਸਕੱਤਰ, ਹੇਮੰਤ ਭਾਰਤੀ ਸੀ. ਆਡੀਟਰ ਮਾਨਸਾ, ਗਿਰੀਸ਼ ਗਰਗ ਸੀ. ਆਡੀਟਰ ਬੁਢਲਾਡਾ, ਜਪਨਿਸ਼ ਭਾਟੀਆ, ਹਰਭਜਨ ਸਿੰਘ ਸਰਪੰਚ, ਅੰਮ੍ਰਿਤਪਾਲ ਸਿੰਘ ਅਕਲੀਆ ਸਭਾ, ਅਵਤਾਰ ਸਿੰਘ ਜੋਗਾ, ਇਕਬਾਲ ਸਿੰਘ ਮਾਖਾ ਚਹਿਲਾਂ, ਰਣਜੀਤ ਸਿੰਘ ਸਕੱਤਰ ਭੁਪਾਲ ਕਲਾਂ, ਲਵਪ੍ਰੀਤ ਸਿੰਘ ਚਹਿਲ ਸਕੱਤਰ ਸਭਾ ਰੱਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਾਕੀ ਖਿਡਾਰਨ ਸੁਖਵੀਰ ਕੌਰ ਸਨਮਾਨਿਤ ਅਗਲੀ ਖ਼ਬਰ ਕਲੇਰ ਸਕੂਲ ਵਿਖੇ 7 ਵੀਂ ਨੈਸ਼ਨਲ ਕ੍ਰਿਕਟ ਚੈਂਪੀਅਨਸ਼ਿਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।