27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪੇਰੈਂਟ-ਟੀਚਰ ਮੀਟਿੰਗ ਕਰਵਾਈ

ਤਲਵੰਡੀ ਸਾਬੋ, 26 ਸਤੰਬਰ (ਰਵਜੋਤ ਸਿੰਘ ਰਾਹੀ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਵਿਦਿਆਰਥਣਾਂ ਦੀ ਅਕਾਦਮਿਕ ਕਾਰਗੁਜ਼ਾਰੀ, ਹਾਜ਼ਰੀ ਅਤੇ ਸਮੁੱਚੇ ਵਿਕਾਸ ਸਬੰਧੀ ਪੇਰੈਂਟ-ਟੀਚਰ ਮੀਟਿੰਗ ਕਰਵਾਈ ਗਈ। ਮੀਟਿੰਗ ਵਿਚ 11ਵੀਂ ਅਤੇ 12ਵੀਂ ਜਮਾਤ ਤੋਂ ਇਲਾਵਾ ਬੀ.

ਅਜੀਤ ਡੈਸਕ 27-09-2026
ਤਲਵੰਡੀ ਸਾਬੋ, 26 ਸਤੰਬਰ (ਰਵਜੋਤ ਸਿੰਘ ਰਾਹੀ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਵਿਦਿਆਰਥਣਾਂ ਦੀ ਅਕਾਦਮਿਕ ਕਾਰਗੁਜ਼ਾਰੀ, ਹਾਜ਼ਰੀ ਅਤੇ ਸਮੁੱਚੇ ਵਿਕਾਸ ਸਬੰਧੀ ਪੇਰੈਂਟ-ਟੀਚਰ ਮੀਟਿੰਗ ਕਰਵਾਈ ਗਈ। ਮੀਟਿੰਗ ਵਿਚ 11ਵੀਂ ਅਤੇ 12ਵੀਂ ਜਮਾਤ ਤੋਂ ਇਲਾਵਾ ਬੀ.ਏ., ਬੀ.ਸੀ.ਏ., ਬੀ.ਕਾਮ. ਅਤੇ ਬੀ.ਐਸ.ਸੀ. ਦੀਆਂ ਪਹਿਲੇ, ਦੂਜੇ ਅਤੇ ਤੀਜੇ ਸਾਲ ਦੀਆਂ ਵਿਦਿਆਰਥਣਾਂ ਦੇ ਮਾਪਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨਾਲ ਵਿਦਿਆਰਥਣਾਂ ਦੀ ਪੜ੍ਹਾਈ, ਹਾਜ਼ਰੀ, ਅਨੁਸ਼ਾਸਨ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਭਵਿੱਖੀ ਤਰੱਕੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮਾਪਿਆਂ ਨੇ ਵੀ ਵਿਦਿਆਰਥਣਾਂ ਦੀ ਬਿਹਤਰੀ ਲਈ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ। ਇਸ ਮੌਕੇ ਡਾ.ਮਨੋਰਮਾ ਸਮਾਗ ਅਤੇ ਪ੍ਰੋ. ਸ਼ਾਲਿਨੀ ਸਹਿਗਲ ਵਲੋਂ ਮੀਟਿੰਗ ਵਿਚ ਪਹੁੰਚੇ ਸਮੂਹ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੀ ਸਫਲਤਾ ਅਤੇ ਸਰਵਪੱਖੀ ਵਿਕਾਸ ਲਈ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਨਿਰੰਤਰ ਸਾਂਝ ਅਤੇ ਸਹਿਯੋਗ ਬਹੁਤ ਮਹੱਤਵਪੂਰਨ ਹੈ।
ਪਿਛਲੀ ਖ਼ਬਰ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੀ ਯਾਤਰਾ ਲਈ ਤੀਸਰੀ ਬੱਸ ਰਵਾਨਾ ਅਗਲੀ ਖ਼ਬਰ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਅਤੇ 8ਵੇਂ ਤਨਖ਼ਾਹ ਕਮਿਸ਼ਨ ਸੰਬੰਧੀ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।