23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਚ ਧੂਮਧਾਮ ਨਾਲ ਮਨਾਇਆ ਹਿੰਦੀ ਹਫ਼ਤਾ

ਸੀਂਗੋ ਮੰਡੀ, 22 ਸਤੰਬਰ (ਪ੍ਰਿੰਸ ਗਰਗ)- ਸਤਿਗੁਰੂ ਪਬਲਿਕ ਸਕੂਲ, ਕਲਾਲਵਾਲਾ ਵਿਚ ਹਿੰਦੀ ਹਫ਼ਤਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘ਚੰਗੀ ਸਿੱਖਿਆ’, ‘ਮੋਰ-ਤਿਤਲੀ’, ‘ਪਿਆਸਾ ਕਾਂ’, ‘ਲਾਲਚੀ ਕੁੱਤਾ’ ਆਦਿ ਬਾਲ ਕਵਿਤਾਵਾਂ ਅਤੇ ਸਿੱਖਿਆਦਾਇਕ ਕਹਾਣੀਆਂ ਦਾ ਸੁਰ ਵਿਚ ਵਾਚਨ ਕਰਕੇ ਖੂਬ ਤਾੜੀਆਂ ਬਟੋਰੀਆਂ।

ਅਜੀਤ ਡੈਸਕ 23-09-2026
ਸੀਂਗੋ ਮੰਡੀ, 22 ਸਤੰਬਰ (ਪ੍ਰਿੰਸ ਗਰਗ)- ਸਤਿਗੁਰੂ ਪਬਲਿਕ ਸਕੂਲ, ਕਲਾਲਵਾਲਾ ਵਿਚ ਹਿੰਦੀ ਹਫ਼ਤਾ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ‘ਚੰਗੀ ਸਿੱਖਿਆ’, ‘ਮੋਰ-ਤਿਤਲੀ’, ‘ਪਿਆਸਾ ਕਾਂ’, ‘ਲਾਲਚੀ ਕੁੱਤਾ’ ਆਦਿ ਬਾਲ ਕਵਿਤਾਵਾਂ ਅਤੇ ਸਿੱਖਿਆਦਾਇਕ ਕਹਾਣੀਆਂ ਦਾ ਸੁਰ ਵਿਚ ਵਾਚਨ ਕਰਕੇ ਖੂਬ ਤਾੜੀਆਂ ਬਟੋਰੀਆਂ। ਸਕੂਲ ਪ੍ਰਬੰਧਨ ਵਲੋਂ ਸਾਰੇ ਬੱਚਿਆਂ ਨੂੰ ਪੈਨਸਿਲਾਂ ਵੰਡੀਆਂ ਗਈਆਂ ਅਤੇ ਸੁੰਦਰ ਹਿੰਦੀ ਲਿਖਾਈ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਗਿਆ। ਹੱਥ ਵਿਚ ਨਵੀਂ ਪੈਨਸਿਲ ਪਾ ਕੇ ਬੱਚਿਆਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਉੱਠੇ।ਸਕੂਲ ਦੇ ਵਿਹੜੇ ਨੂੰ ਹਿੰਦੀ ਹਫ਼ਤੇ ਦੇ ਬੈਨਰਾਂ, ਗੇਂਦੇ ਦੇ ਫੁੱਲਾਂ ਦੀਆਂ ਮਾਲਾਵਾਂ, ਤਿਰੰਗੇ ਗ਼ੁਬਾਰਿਆਂ ਅਤੇ ਹਿੰਦੀ ਵਰਨਮਾਲਾ ਦੀਆਂ ਝਾਲਰਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਬੱਚਿਆਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਹਿੰਦੀ ਸਾਡੀ ਪਹਿਚਾਣ ਹੈ ਅਤੇ ਸਾਡੀ ਰਾਜ ਭਾਸ਼ਾ ਹੈ। ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਦੇ ਮਨ ਵਿਚ ਆਪਣੀ ਭਾਸ਼ਾ ਪ੍ਰਤੀ ਮਾਣ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ। ਅੰਤ ਵਿਚ ਸਾਰਿਆਂ ਨੂੰ ਹਿੰਦੀ ਹਫ਼ਤੇ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ’ਚ ਮਹਿਰਾਜ ਤੋਂ 4 ਬੱਸਾਂ ਤੇ 14 ਕਾਰਾਂ ਰਾਹੀਂ ਬੀਬੀਆਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਗਣਪਤੀ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।