23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗਣਪਤੀ ਉਤਸਵ ਦੀਆਂ ਤਿਆਰੀਆਂ ਜ਼ੋਰਾਂ ’ਤੇ

ਬਠਿੰਡਾ, 22 ਸਤੰਬਰ (ਪੱਤਰ ਪ੍ਰੇਰਕ)- ਸੰਗਤ ਮੰਡੀ ਵਿਚ ਮਹਾਂਸ਼ਕਤੀ ਪੀਠ ਮਹਾਰਾਣੀ ਬਗਲਾ ਮੁਖੀ ਦੇ ਸ਼ਾਹੀ ਮੰਦਰ ਵਿਚ ਜੈ ਜਵਾਲਾ ਵੈਸ਼ਨੋ ਭਜਨ ਮੰਡਲ ਪ੍ਰਬੰਧਕ ਕਮੇਟੀ ਵਲੋਂ ਸੰਸਥਾ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਮਾਂ ਬਗਲਾ ਮੁਖੀ ਮਹਿਲਾ ਮੰਡਲ ਕੀਰਤਨ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਦੱਸਿਆ ਕਿ ਸੰਗਤ ਮੰਡੀ ਵਿਚ ਮਹਾਂ ਸ਼ਕਤੀ ਪੀਠ ਬਗਲਾ ਮੁਖੀ ਮਾਤਾ ਰਾਣੀ ਦੇ ਸ਼ਾਹੀ ਮੰਦਰ ਦਾ ਦਾ ਨਿਰਮਾਣ ਪੂਰੀ ਸ਼ਰਧਾ ਪੂਰਵਕ ਕੀਤਾ ਗਿਆ, ਜਿਸ ਵਿਚ ਸ਼ਿਵ ਭੋਲੇਨਾਥ ਅਤੇ ਗਣਪਤੀ ਬਿਰਾਜਮਾਨ ਹੋਣ ਦੀ ਖ਼ੁਸ਼ੀ ਵਿਚ ਮੰਦਰ ਪ੍ਰਬੰਧਕ ਕਮੇਟੀ ਵਲੋਂ ਗਣਪਤੀ ਦਾ ਉਤਸਵ 24 ਸਤੰਬਰ ਦੀ ਸ਼ਾਮ 4 ਵਜੇ ਨੂੰ ਮਨਾਇਆ ਜਾ ਰਿਹਾ, ਇਸ ਮੌਕੇ ਗਣਪਤੀ ਦੀ ਸ਼ੋਭਾ ਯਾਤਰਾ ਅਤੇ ਕਲਸ਼ ਯਾਤਰਾ ਢੋਲ ਨਗਾਰੇ ਦੇ ਨਾਲ ਨੱਚਦੇ ਟੱਪਦੇ ਹੋਏ ਬੜੀ ਧੂਮ ਧਾਮ ਨਾਲ ਕੱਢੀ ਜਾਵੇਗੀ।

ਅਜੀਤ ਡੈਸਕ 23-09-2026
ਬਠਿੰਡਾ, 22 ਸਤੰਬਰ (ਪੱਤਰ ਪ੍ਰੇਰਕ)- ਸੰਗਤ ਮੰਡੀ ਵਿਚ ਮਹਾਂਸ਼ਕਤੀ ਪੀਠ ਮਹਾਰਾਣੀ ਬਗਲਾ ਮੁਖੀ ਦੇ ਸ਼ਾਹੀ ਮੰਦਰ ਵਿਚ ਜੈ ਜਵਾਲਾ ਵੈਸ਼ਨੋ ਭਜਨ ਮੰਡਲ ਪ੍ਰਬੰਧਕ ਕਮੇਟੀ ਵਲੋਂ ਸੰਸਥਾ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਮਾਂ ਬਗਲਾ ਮੁਖੀ ਮਹਿਲਾ ਮੰਡਲ ਕੀਰਤਨ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਦੱਸਿਆ ਕਿ ਸੰਗਤ ਮੰਡੀ ਵਿਚ ਮਹਾਂ ਸ਼ਕਤੀ ਪੀਠ ਬਗਲਾ ਮੁਖੀ ਮਾਤਾ ਰਾਣੀ ਦੇ ਸ਼ਾਹੀ ਮੰਦਰ ਦਾ ਦਾ ਨਿਰਮਾਣ ਪੂਰੀ ਸ਼ਰਧਾ ਪੂਰਵਕ ਕੀਤਾ ਗਿਆ, ਜਿਸ ਵਿਚ ਸ਼ਿਵ ਭੋਲੇਨਾਥ ਅਤੇ ਗਣਪਤੀ ਬਿਰਾਜਮਾਨ ਹੋਣ ਦੀ ਖ਼ੁਸ਼ੀ ਵਿਚ ਮੰਦਰ ਪ੍ਰਬੰਧਕ ਕਮੇਟੀ ਵਲੋਂ ਗਣਪਤੀ ਦਾ ਉਤਸਵ 24 ਸਤੰਬਰ ਦੀ ਸ਼ਾਮ 4 ਵਜੇ ਨੂੰ ਮਨਾਇਆ ਜਾ ਰਿਹਾ, ਇਸ ਮੌਕੇ ਗਣਪਤੀ ਦੀ ਸ਼ੋਭਾ ਯਾਤਰਾ ਅਤੇ ਕਲਸ਼ ਯਾਤਰਾ ਢੋਲ ਨਗਾਰੇ ਦੇ ਨਾਲ ਨੱਚਦੇ ਟੱਪਦੇ ਹੋਏ ਬੜੀ ਧੂਮ ਧਾਮ ਨਾਲ ਕੱਢੀ ਜਾਵੇਗੀ। ਮਾਂ ਬਗਲਾਮੁਖੀ ਮਹਿਲਾ ਕੀਰਤਨ ਮੰਡਲ ਪ੍ਰਧਾਨ ਆਰਤੀ ਗੋਇਲ ਨੇ ਸਮੂਹ ਮੰਡੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 23 ਸਤੰਬਰ ਦੀ ਰਾਤ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਦੀਪਮਾਲਾ ਕਰਕੇ ਮਹਾ ਸ਼ਕਤੀ ਬਗਲਾ ਮੁਖੀ ਮਾਤਾ ਰਾਣੀ ਜੀ ਅਤੇ ਗਣਪਤੀ ਦਾ ਸਵਾਗਤ ਕੀਤਾ ਜਾਵੇ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਨਰੇਸ਼ ਕੁਮਾਰ, ਜਰਨਲ ਸੈਕਟਰੀ ਹੰਸਰਾਜ ਨੀਟੂ, ਸੈਕਟਰੀ ਐਡਵੋਕੇਟ ਮਨਪ੍ਰੀਤ ਸਿੰਘ, ਮੰਡਲ ਕਮੇਟੀ ਉਪ ਪ੍ਰਧਾਨ ਸ਼੍ਰੀਮਤੀ ਆਸ਼ੂ ਗੋਇਲ, ਚੇਅਰਮੈਨ ਸ਼੍ਰੀਮਤੀ ਕੰਚਨ ਰਾਣੀ, ਮੈਂਬਰ ਕਵਿਤਾ ਰਾਣੀ, ਰਾਜਨਦੀਪ ਗੋਇਲ, ਜਰਨਲ ਸੈਕਟਰੀ ਸੁਮਨ ਰਾਣੀ, ਗੋਲੋ ਰਾਣੀ, ਬੱਬੂ ਕੁਮਾਰ, ਸੰਦੀਪ ਕੁਮਾਰ, ਜਤਿੰਦਰ ਕੁਮਾਰ ਸਮੇਤ ਹੋਰ ਮੰਦਰ ਕਮੇਟੀ ਮੈਂਬਰ ਮੌਜੂਦ ਸਨ।
ਪਿਛਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਚ ਧੂਮਧਾਮ ਨਾਲ ਮਨਾਇਆ ਹਿੰਦੀ ਹਫ਼ਤਾ ਅਗਲੀ ਖ਼ਬਰ 9ਵਾਂ ਰਾਸ਼ਟਰੀ ਪੋਸ਼ਣ ਮਾਹ-2026 : ਬਠਿੰਡਾ ਜ਼ਿਲ੍ਹੇ ਵਿਚ ਗਤੀਵਿਧੀਆਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।