17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੱਸ ਸਟੈਂਡ ਦੇ ਡਿਵਾਈਡਰ ’ਤੇ ਪਏ ਵਿਅਕਤੀ ਦੀ ਮੌਤ

ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਐਂਟਰੀ ਗੇਟ ਨੇੜੇ ਡਿਵਾਈਡਰ ਦੇ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਰਾਜਵਿੰਦਰ ਧਾਲੀਵਾਲ ਐਂਬੂਲੈਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਚੌਕੀ ਇੰਚਾਰਜ ਬੱਸ ਸਟੈਂਡ ਨੂੰ ਬੁਲਾਇਆ। ਪੁਲਿਸ ਟੀਮ ਨੇ ਲਾਸ਼ ਦੇ ਬੈਗ ਅਤੇ ਪਰਸ ਦੀ ਤਲਾਸ਼ੀ ਦੌਰਾਨ ਵਿਅਕਤੀ ਦੇ ਦਸਤਾਵੇਜ਼ ਕੱਢੇ।

ਅਜੀਤ ਡੈਸਕ 17-09-2026
ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਐਂਟਰੀ ਗੇਟ ਨੇੜੇ ਡਿਵਾਈਡਰ ਦੇ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਰਾਜਵਿੰਦਰ ਧਾਲੀਵਾਲ ਐਂਬੂਲੈਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਚੌਕੀ ਇੰਚਾਰਜ ਬੱਸ ਸਟੈਂਡ ਨੂੰ ਬੁਲਾਇਆ। ਪੁਲਿਸ ਟੀਮ ਨੇ ਲਾਸ਼ ਦੇ ਬੈਗ ਅਤੇ ਪਰਸ ਦੀ ਤਲਾਸ਼ੀ ਦੌਰਾਨ ਵਿਅਕਤੀ ਦੇ ਦਸਤਾਵੇਜ਼ ਕੱਢੇ। ਕਾਗਜ਼ ਪੱਤਰ ਦੇ ਆਧਾਰ ’ਤੇ ਮ੍ਰਿਤਕ ਦੀ ਪਹਿਚਾਣ ਗਣੇਸ਼ ਕੁਮਾਰ ਗੁਪਤਾ (35 ਸਾਲ) ਪੁੱਤਰ ਤੇਜ ਨਾਰਾਇਣ ਗੁਪਤਾ, ਨਿਵਾਸੀ ਫਿਰੋਜ਼ਾਬਾਦ (ਯੂਪੀ) ਵਜੋਂ ਹੋਈ ਹੈ। ਬੱਸ ਸਟੈਂਡ ਅੰਦਰ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਵਿਅਕਤੀ ਸਵੇਰੇ ਦਾ ਬੱਸ ਅੱਡੇ ਅੰਦਰ ਵਿਚ ਘੁੰਮ ਰਿਹਾ ਸੀ ਅਤੇ ਬਹੁਤ ਬਿਮਾਰ ਜਾਪਦਾ ਸੀ। ਉਹ ਡਿਵਾਈਡਰਾਂ ਦੇ ਵਿਚਕਾਰਲੇ ਪਾੜੇ ਵਿਚ ਲੇਟ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਸੰਗਠਨ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਮ੍ਰਿਤਕ ਇਕ ਮਜ਼ਦੂਰ ਜਾਪਦਾ ਸੀ ਅਤੇ ਪਰਿਵਾਰ ਦੇ ਕਿਸੇ ਮੈਂਬਰ ਦਾ ਪਤਾ ਨਹੀਂ ਲੱਗ ਸਕਿਆ। ਮੁਢਲੀ ਪੁਲਿਸ ਕਾਰਵਾਈ ਤੋਂ ਬਾਅਦ ਸੰਗਠਨ ਦੇ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਅਣ-ਐਲਾਨੇ ਬਿਜਲੀ ਕੱਟਾਂ ਖਿਲਾਫ਼ ਸੰਗਤ ਗਰਿੱਡ ਮੂਹਰੇ ਧਰਨਾ ਅਗਲੀ ਖ਼ਬਰ 400 ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।