02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਰਮਪ੍ਰੀਤ ਕੌਰ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ- ਬਲਜਿੰਦਰ ਕੌਰ

ਅਜੀਤ ਡੈਸਕ 25-05-2026
ਰਾਮਾਂ ਮੰਡੀ, 24 ਮਈ (ਤਰਸੇਮ ਸਿੰਗਲਾ)- ਨਗਰ ਕੌਂਸਲ ਚੋਣਾਂ ਦੇ ਮਾਹੌਲ ਦੌਰਾਨ ਵਾਰਡ ਨੰਬਰ 03 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਪ੍ਰੀਤ ਕੌਰ ਦੇ ਹੱਕ 'ਚ ਬੀਤੀ ਦੇਰ ਰਾਤ ਵਾਰਡ ਵਾਸੀਆਂ ਵਲੋਂ ਉਨ੍ਹਾਂ ਨੂੰ ਕੇਲਿਆਂ ਨਾਲ ਤੋਲਿਆ ਗਿਆ ¢ ਲੋਕਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਾਰਨ ਇਕੱਠ ਰੈਲੀ ਦਾ ਰੂਪ ਧਾਰ ਗਿਆ ¢ ਇਸ ਮੌਕੇ ਹਲਕਾ ਵਿਧਾਇਕਾ ਅਤੇ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਚੇਅਰਪਰਸਨ ਗੁਰਪ੍ਰੀਤ ਕੌਰ ਸਿੱਧੂ ਨੇ ਵੀ ਆਪਣੇ ਸਮਰਥਕਾਂ ਅਤੇ ਵਰਕਰਾਂ ਦੇ ਵੱਡੇ ਕਾਫ਼ਲੇ ਸਮੇਤ ਸ਼ਿਰਕਤ ਕੀਤੀ ¢ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਪਰਮਪ੍ਰੀਤ ਕੌਰ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ ਉਨ੍ਹਾਂ ਦੀ ਸੰਭਾਵਿਤ ਜਿੱਤ ਦਾ ਸੰਕੇਤ ਹੈ ¢ ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਨੂੰ ਹੁਣ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਕਿਉਂਕਿ ਵਿਕਾਸ ਦੀ ਜ਼ਿੰਮੇਵਾਰੀ ਇੱਕ ਅਜਿਹੀ ਧੀ ਦੇ ਹੱਥ ਵਿੱਚ ਆਉਣ ਵਾਲੀ ਹੈ, ਜਿਸ ਦੇ ਪਿਤਾ ਸਵਰਗਵਾਸੀ ਜਰਨੈਲ ਸਿੰਘ ਪੰਜਾਬ ਪੁਲਿਸ ਵਿਚ ਅਧਿਕਾਰੀ ਵਜੋਂ ਲੰਮੇ ਸਮੇਂ ਤੱਕ ਲੋਕ ਸੇਵਾ ਕਰਦੇ ਰਹੇ ਹਨ¢ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਝਾੜੂ ਦੇ ਨਿਸ਼ਾਨ 'ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਜਿੱਤ ਦਿਵਾਉਣ ¢ ਇਸ ਮੌਕੇ ਵਾਰਡ ਵਾਸੀਆਂ ਤੋਂ ਇਲਾਵਾ ਸਮੂਹ ਵਾਰਡਾਂ ਦੇ 'ਆਪ' ਉਮੀਦਵਾਰ, ਅਰੁਣ ਕੁਮਾਰ ਕਾਦੀ ਚੱਠਾ, ਲਵੇਲ ਸਿੰਘ ਸਿੱਧੂ, ਪ੍ਰਵੀਨ ਕੁਮਾਰ ਪੱਕਾ ਸਾਬਕਾ ਐਮਸੀ, ਜੈਪਾਲ ਬਖਤੂ, ਨਰੇਸ਼ ਕੁਮਾਰ ਠੂਨੀਆ, ਮੁਰਾਰੀ ਲਾਲ ਪੈਸੀਆਂ, ਤਰਸੇਮ ਸਿੰਗਲਾ ਤਲਵੰਡੀ ਸਾਬੋ, ਅੰਕੁਸ਼ ਲਹਿਰੀ, ਗੁਰਪਿੰਦਰ ਸਹਾਰਣ, ਰਮੇਸ਼ ਕੰਬੋਜ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਮਹਾਨਤਾ ਤੇ ਅਲੌਕਿਕਤਾ ਅਗਲੀ ਖ਼ਬਰ ਦਿਓਰ ਨੇ ਭਰਜਾਈ ਲਈ ਮੰਗੀਆਂ ਘਰ-ਘਰ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।