01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤਿੰਨਾਂ ਧਿਰਾਂ ਵਲੋਂ ਵਿਸ਼ਾਲ ਇਕੱਠ ਕਰਕੇ ਘਰ-ਘਰ ਪ੍ਰਚਾਰ <br/> ਕੋਟਸ਼ਮੀਰ ਵਿਚ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਗਰਮ

ਅਕਾਲੀ ਦਲ ਦੇ ਘਰ-ਘਰ ਪ੍ਰਚਾਰ ਸਮੇਂ ਕੋਟਸ਼ਮੀਰ ਵਿਖੇ ਅਕਾਲੀ ਲੀਡਰਸ਼ਿਪ ਉਮੀਦਵਾਰਾਂ ਨਾਲ | (ਸੱਜੇ) ਕੋਟਸ਼ਮੀਰ ਵਿਖੇ ਪ੍ਰਚਾਰ ਸਮੇਂ ਕਾਂਗਰਸੀ ਉਮੀਦਵਾਰ ਚਾਨਣ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਸਿੱਧੂ ਨੂੰ ਲੱਡੂਆਂ ਨਾਲ ਤੋਲਦੇ ਹੋਏ ਵਾਰਡ ਵਾਸੀ | ਤਸਵੀਰਾਂ : ਰਣਜੀਤ ਸਿੰਘ ਬੁੱਟਰ <br/> 25-05-2026
ਕੋਟਫੱਤਾ, 24 ਮਈ (ਰਣਜੀਤ ਸਿੰਘ ਬੁੱਟਰ): ਨਗਰ ਪੰਚਾਇਤ ਚੋਣਾਂ ਦੇ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਪਿੰਡ ਕੋਟਸ਼ਮੀਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਚੁੱਕਾ ਹੈ | ਪਿੰਡ ਵਿਚ ਮੌਜੂਦ ਤਿੰਨਾਂ ਮੁੱਖ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਵਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਗਿਆ | ਐਤਵਾਰ ਨੂੰ ਚੋਣ ਪ੍ਰਚਾਰ ਦੇ ਸਮਾਪਤ ਹੋਣ ਤੋਂ ਪਹਿਲਾਂ ਤਿੰਨਾਂ ਧਿਰਾਂ ਵਲੋਂ ਆਪਣੇ ਸਾਰੇ ਉਮੀਦਵਾਰਾਂ, ਆਗੂਆਂ ਅਤੇ ਵੱਡੀ ਗਿਣਤੀ ਵਿਚ ਸਮਰਥਕਾਂ ਨੂੰ ਇਕੱਠਾ ਕਰਕੇ ਪਿੰਡ ਵਿਚ ਵਿਸ਼ਾਲ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ ਅਤੇ ਵਿਸ਼ਾਲ ਰੈਲੀ ਕੱਢੀ ਗਈ, ਜਿਸ ਦੌਰਾਨ ਵੱਖੋ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਸਮਰਥਕਾਂ ਵਲੋਂ ਲੱਡੂਆਂ, ਕੇਲਿਆਂ ਤੇ ਹੋਰ ਖਾਣ ਪੀਣ ਵਾਲਾ ਵਸਤਾਂ ਨਾਲ ਤੋਲਿਆ ਗਿਆ ਅਤੇ ਭਰਪੂਰ ਸਮਰਥਨ ਦੇਣ ਦਾ ਵਾਅਦਾ ਕੀਤਾ ਗਿਆ | ਪਿੰਡ ਦੀਆਂ ਗਲੀਆਂ ਅਤੇ ਮੁੱਖ ਸੜਕਾਂ 'ਤੇ ਸਾਰਾ ਦਿਨ ਰੌਣਕ ਬਣੀ ਰਹੀ | ਵੱਖ-ਵੱਖ ਧਿਰਾਂ ਵਲੋਂ ਟਰੈਕਟਰ-ਟਰਾਲੀਆਂ, ਗੱਡੀਆਂ ਅਤੇ ਪੈਦਲ ਮਾਰਚ ਰਾਹੀਂ ਪੂਰੇ ਪਿੰਡ ਵਿਚ ਇੱਕ ਵੱਡੀ ਚੁਣਾਵੀ ਰੈਲੀ ਕੱਢੀ ਗਈ | ਹਰ ਪਾਰਟੀ ਦੇ ਵਰਕਰ ਆਪਣੇ-ਆਪਣੇ ਝੰਡੇ ਅਤੇ ਨਾਅਰਿਆਂ ਨਾਲ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਤੱਕ ਪਹੁੰਚੇ ਅਤੇ ਘਰ-ਘਰ ਜਾ ਕੇ ਸਮਰਥਨ ਮੰਗਿਆ | ਤਿੰਨਾਂ ਪਾਰਟੀਆਂ ਦੇ ਆਗੂ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰੱਥਕ ਇੱਕਜੁੱਟ ਹੋ ਕੇ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਡੱਟੇ ਨਜ਼ਰ ਆਏ | ਡੋਰ-ਟੂ-ਡੋਰ ਮੁਹਿੰਮਾਂ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾਵਾਂ ਦੀ ਸ਼ਮੂਲੀਅਤ ਵੀ ਚਰਚਾ ਦਾ ਕੇਂਦਰ ਰਹੀ | ਵਰਕਰਾਂ ਵਿਚ ਆਪਣੇ-ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ | ਹਰ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਜੁੜੇ ਭਾਰੀ ਇਕੱਠ ਨੇ ਸਿਆਸੀ ਮਾਹਿਰਾਂ
ਪਿਛਲੀ ਖ਼ਬਰ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਮਾਨ ਨੇ 'ਆਪ' ਉਮੀਦਵਾਰਾਂ ਲਈ ਮੰਗੀਆਂ ਵੋਟਾਂ ਅਗਲੀ ਖ਼ਬਰ ਵਾਰਡ ਨੰਬਰ-11 ਤੋਂ ਕਾਂਗਰਸ ਦੇ ਉਮੀਦਵਾਰ ਵਿਸ਼ਾਲ ਲਹਿਰੀ ਨੂੰ ਲੱਡੂਆਂ ਨਾਲ ਤੋਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।