30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਚੋਣਾਂ ਦੇ ਮੱਦੇਨਜ਼ਰ ਐਸ.ਪੀ. ਦੀ ਅਗਵਾਈ 'ਚ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ <br/>

ਨਿਸ਼ਾਨ ਏ ਖ਼ਾਲਸਾ ਚੌਕ 'ਚ ਨਾਕੇਬੰਦੀ ਦÏਰਾਨ ਇੱਕ ਵਾਹਨ ਦੀ ਤਲਾਸ਼ੀ ਲੈਂਦੇ ਹੋਏ ਪੁਲਿਸ ਅਧਿਕਾਰੀ¢ ਤਸਵੀਰ: ਰਣਜੀਤ ਰਾਜੂ <br/> 25-05-2026
ਤਲਵੰਡੀ ਸਾਬੋ, 24 ਮਈ (ਰਣਜੀਤ ਸਿੰਘ ਰਾਜੂ)- 26 ਮਈ ਨੂੰ ਤਲਵੰਡੀ ਸਾਬੋ ਉਪ ਮੰਡਲ ਅਧੀਨ ਆਉਂਦੇ ਵਪਾਰਕ ਨਗਰ ਰਾਮਾਂ ਮੰਡੀ 'ਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ 'ਚ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਪੁਲਿਸ ਸੁਚੇਤ ਨਜ਼ਰ ਆਈ ਅਤੇ ਇਸੇ ਸਬੰਧ 'ਚ ਅੱਜ ਸਥਾਨਕ ਪੁਲਿਸ ਵਲੋਂ ਐਸ.ਪੀ ਹੈੱਡਕੁਆਟਰ ਬਠਿੰਡਾ ਜਗਦੀਸ਼ ਬਿਸ਼ਨੋਈ ਦੀ ਅਗਵਾਈ ਹੇਠ ਨਿਸ਼ਾਨ ਏ ਖ਼ਾਲਸਾ ਚੌਕ 'ਚ ਨਾਕੇਬੰਦੀ ਕਰਕੇ ਵਾਹਨਾਂ ਦੀ ਜਾਂਚ ਪੜਤਾਲ ਕੀਤੀ ਗਈ¢ ਐਸ.ਪੀ. ਜਗਦੀਸ਼ ਬਿਸ਼ਨੋਈ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਉਪ ਮੰਡਲ ਦੀ ਹਰਿਆਣਾ ਨਾਲ ਲਗਦੀ ਹੱਦ 'ਤੇ ਸਪੈਸ਼ਲ ਨਾਕੇਬੰਦੀ ਕੀਤੀ ਗਈ ਹੈ ਓਥੇ ਵਾਹਨਾਂ, ਖ਼ਾਸ ਕਰਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਤਲਾਸ਼ੀ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂਕਿ ਕੋਈ ਚੋਣਾਂ ਮੌਕੇ ਅਮਨ ਕਾਨੂੰਨ ਦੀ ਸਥਿਤੀ 'ਚ ਕਿਸੇ ਕਿਸਮ ਦਾ ਵਿਘਨ ਨਾ ਪਾ ਸਕੇ¢ ਉਨ੍ਹਾਂ ਨੇ ਰਾਮਾਂ ਮੰਡੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਗਰ ਚੋਣਾਂ ਦÏਰਾਨ ਜਾਂ ਪਹਿਲਾਂ ਕੋਈ ਸ਼ੱਕੀ ਗਤੀ ਵਿਧੀ ਜਾਂ ਸ਼ੱਕੀ ਵਿਅਕਤੀ/ਵਾਹਨ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਮਨ ਕਾਨੂੰਨ ਨੂੰ ਭੰਗ ਕਰਨ ਵਾਲੀ ਕਿਸੇ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ¢ ਨਾਕੇਬੰਦੀ ਦÏਰਾਨ ਮÏਜੂਦ ਥਾਣਾ ਤਲਵੰਡੀ ਸਾਬੋ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਕਿਹਾ ਕਿ ਅਗਲੇ ਦਿਨਾਂ ਤੱਕ ਨਾਕੇਬੰਦੀ ਅਤੇ ਵਾਹਨਾਂ ਦੀ ਤਲਾਸ਼ੀ ਮੁਹਿੰਮ ਜਾਰੀ ਰਹੇਗੀ¢

ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਵਲੋਂ ਡੀ.ਸੀ. ਅਤੇ ਐਸ. ਐਸ. ਪੀ. ਦਫ਼ਤਰ ਮੂਹਰੇ ਪੱਕਾ ਧਰਨਾ ਲਗਾਉਣ ਦਾ ਐਲਾਨ ਅਗਲੀ ਖ਼ਬਰ ਅੱਗ ਲੱਗਣ ਨਾਲ ਦੋ ਮੈਡੀਕਲ ਸਟੋਰਾਂ 'ਚ ਪਈਆਂ ਲੱਖਾਂ ਦੀਆਂ ਦਵਾਈਆਂ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।