27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਣ ਵਿਭਾਗ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਕਾਲਾ ਮਹਿਰਾਜ ਨੂੰ ਏ.ਸੀ., ਐਲ.ਈ.ਡੀ., ਆਰ.ਓ., ਇਨਵਰਟਰ ਸਮੇਤ ਹੋਰ ਸਾਮਾਨ ਭੇਟ <br/>

ਅਜੀਤ ਡੈਸਕ 18-05-2026
ਮਹਿਰਾਜ, 17 ਮਈ (ਸੁਖਪਾਲ ਮਹਿਰਾਜ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੱਤੀ ਕਾਲਾ ਮਹਿਰਾਜ ਲਈ ਉਹ ਦਿਨ ਯਾਦਗਾਰੀ ਬਣ ਗਿਆ ਜਦੋਂ ਵਣ ਵਿਭਾਗ ਵਲੋਂ ਸਕੂਲ ਨੂੰ ਲੋੜੀਂਦਾ ਅਤੇ ਕੀਮਤੀ ਸਮਾਨ ਭੇਟ ਕੀਤਾ ਗਿਆ¢ ਸੈਂਟਰ ਹੈੱਡ ਟੀਚਰ ਯਮਨਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਣ ਮੰਡਲ ਅਫ਼ਸਰ ਅਮਿਤ ਚੌਹਾਨ ਆਈ.ਐਫ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਰੇਂਜ ਅਫ਼ਸਰ ਮਨਦੀਪ ਢਿੱਲੋਂ ਅਤੇ ਬਲਾਕ ਅਫ਼ਸਰ ਕਰਮਜੀਤ ਸਿੰਘ ਵਲੋਂ ਐਂਟਰੀ ਪੁਆਇੰਟ ਸਕੀਮ ਅਧੀਨ ਸਕੂਲ ਨੂੰ ਏਅਰ ਕੰਡੀਸ਼ਨਰ, ਐਲਈਡੀ, ਸਾਊਾਡ ਸਿਸਟਮ, ਪਿ੍ੰਟਰ, ਆਰ.ਓ. ਸਿਸਟਮ, ਵੱਡੀ ਅਲਮਾਰੀ ਅਤੇ ਇਨਵਰਟਰ ਮੁਹੱਈਆ ਕਰਵਾਇਆ ਗਿਆ¢ ਉਨ੍ਹਾਂ ਵਣ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਨ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਹੋਰ ਵਧੀਆ ਸਹੂਲਤਾਂ ਮਿਲਣਗੀਆਂ¢ ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਸਫਲ ਬਣਾਉਣ ਵਿਚ ਅਪਿੰਦਰ ਸਿੰਘ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ¢ ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਐਸ.ਐਮ.ਸੀ. ਕਮੇਟੀ ਮੈਂਬਰ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਸੁਸਾਇਟੀ ਦੇ ਉੱਦਮ ਸਦਕਾ ਗੁਰਮਤਿ ਸਿਖਲਾਈ ਕੈਂਪ ਦੀ ਸੰਪੂਰਨਤਾ <br/> ਅਗਲੀ ਖ਼ਬਰ ਸੀਵਰੇਜ ਲੀਕੇਜ ਕਾਰਨ ਭੁੱਚੋ ਮੰਡੀ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।