ਕੋਟਫੱਤਾ, 17 ਮਈ (ਰਣਜੀਤ ਸਿੰਘ ਬੁੱਟਰ)- ਨਗਰ ਕੌਂਸਲ ਕੋਟਫੱਤਾ ਤੇ ਨਗਰ ਪੰਚਾਇਤ ਕੋਟਸ਼ਮੀਰ ਵਿਖੇ ਆਪ ਉਮੀਦਵਾਰਾਂ ਨੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਤੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ਪੀ.ਏ.ਡੀ.ਬੀ. ਦੀ ਹਾਜ਼ਰੀ 'ਚ ਕਾਗਜ਼ ਦਾਖਲ ਕੀਤੇ ¢ ਨਗਰ ਕੌਂਸਲ ਕੋਟਫੱਤਾ 'ਚ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ ਇਕ ਤੋਂ ਸਰੋਜ ਰਾਣੀ ਪਤਨੀ ਤਰਸੇਮ ਲਾਲ, ਵਾਰਡ ਨੰਬਰ 2 ਤੋਂ ਦਾਰਾ ਸਿੰਘ, ਵਾਰਡ ਨੰਬਰ 3 ਤੋਂ ਸਿਮਰਜੀਤ ਕੌਰ ਪਤਨੀ ਜੀਤ ਸਿੰਘ, ਵਾਰਡ ਨੰਬਰ 4 ਤੋਂ ਗਮਦੂਰ ਸਿੰਘ, ਵਾਰਡ ਨੰਬਰ 5 ਤੋਂ ਕਰਮਜੀਤ ਕੌਰ ਪਤਨੀ ਮੱਖਣ ਸਿੰਘ , ਵਾਰਡ ਨੰਬਰ 6 ਤੋਂ ਗੁਰਦੀਪ ਸਿੰਘ, ਵਾਰਡ ਨੰਬਰ 7 ਤੋਂ ਸੁਖਪਾਲ ਕੌਰ ਪਤਨੀ ਜੱਗਾ ਸਿੰਘ, ਵਾਰਡ ਨੰਬਰ 8 ਤੋਂ ਸੁਖਵੀਰ ਸਿੰਘ, ਵਾਰਡ ਨੰਬਰ 10 ਤੋਂ ਬਲਾਕ ਪ੍ਰਧਾਨ ਜਰਨੈਲ ਸਿੰਘ, ਵਾਰਡ ਨੰਬਰ 11 ਤੋਂ ਸੁਖਬੀਰ ਕੌਰ ਪਤਨੀ ਇਕਬਾਲ ਸਿੰਘ ਢਿੱਲੋਂ ਤੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਹਮਾਇਤ ਆਜ਼ਾਦ ਉਮੀਦਵਾਰ ਨੇ ਆਪਣੇ ਕਾਗਜ਼ ਦਾਖ਼ਲ ਕੀਤੇ¢ ਕੋਟਸ਼ਮੀਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ, ਜਸ਼ਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਗਿੱਲ, ਜਸਪ੍ਰੀਤ ਕੌਰ ਪਤਨੀ ਪਰਮਜੀਤ ਸਿੰਘ, ਰਾਜਦੀਪ ਕੌਰ ਪਤਨੀ ਕੁਲਦੀਪ ਸਿੰਘ, ਦਲਵੀਰ ਸਿੰਘ ਸਾਬਕਾ ਕੌਂਸਲਰ, ਕੁਲਦੀਪ ਕੌਰ ਪਤਨੀ ਸੁਖਰਾਜ ਸਿੰਘ, ਟੇਕ ਸਿੰਘ ਚਹਿਲ, ਹਰਜੀਤ ਕੌਰ ਪਤਨੀ ਜਲੌਰ ਸਿੰਘ ਗੱਗਾ, ਲਖਵਿੰਦਰ ਸਿੰਘ ਸਾਬਕਾ ਕੌਂਸਲਰ ਆਦਿ ਨੇ ਆਪਣੇ ਕਾਗਜ਼ ਦਾਖ਼ਲ ਕੀਤੇ¢ ਵਾਰਡ ਨੰਬਰ 10 ਤੋਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਵਲੋਂ ਕਾਗਜ਼ ਦਾਖਲ ਨਾ ਕਰਨ ਕਾਰਨ 'ਆਪ' ਦੇ ਉਮੀਦਵਾਰ ਟੇਕ ਸਿੰਘ ਚਹਿਲ ਨੂੰ ਜੇਤੂਆਂ ਦੀ ਲਿਸਟ 'ਚ ਆ ਗਏ ¢