ਸੰਗਤ ਮੰਡੀ, 17 ਮਈ (ਸੁਖਤੇਜ ਧਾਲੀਵਾਲ)- ਸਰਕਾਰੀ ਹਸਪਤਾਲ ਸੰਗਤ ਵਿਖੇ ਲੰਮੇ ਸਮੇਂ ਬਾਅਦ ਮੁੜ ਸ਼ੁਰੂ ਹੋਇਆ ਆਪੇ੍ਰਸ਼ਨ ਥੀਏਟਰ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ¢ ਜਿੱਥੇ ਡਾਕਟਰਾਂ ਵਲੋਂ ਦੂਰਬੀਨ ਰਾਹੀਂ ਪਿੱਤੇ ਦਾ ਸਫਲ ਆਪੇ੍ਰਸ਼ਨ ਕਰਕੇ 450 ਤੋਂ ਵੱਧ ਵੱਡੀਆਂ ਛੋਟੀਆਂ ਪਥਰੀਆਂ ਨੂੰ ਬਾਹਰ ਕੱਢ ਕੇ ਇਕ ਮਹਿਲਾ ਮਰੀਜ਼ ਦਾ ਇਲਾਜ ਕੀਤਾ ਗਿਆ ਹੈ¢ ਇਸ ਤੋਂ ਪਹਿਲਾਂ ਡਾ ਅੰਕੁਸ਼ ਮੌਂਗਾ ਵਲੋਂ ਮਹੀਨੇ ਦੇ ਪਹਿਲੇ ਅਤੇ ਤੀਜੇ ਵੀਰਵਾਰ ਨਲਬੰਦੀ ਦੇ ਸਫਲ ਆਪੇ੍ਰਸ਼ਨ ਕੀਤੇ ਜਾ ਚੁੱਕੇ ਹਨ¢ ਸੰਗਤ ਹਸਪਤਾਲ ਵਿਖੇ ਸੇਵਾਵਾਂ ਨਿਭਾ ਰਹੇ ਸਰਜਨ ਡਾ ਅੰਕੁਸ਼ ਮੌਂਗਾ ਵਲੋਂ ਮਰੀਜ਼ ਦੀ ਜਾਂਚ ਵਿਚ ਵੇਖਿਆ ਕਿ ਪਿੱਤੇ ਵਿਚ ਵੱਡੇ ਅਤੇ ਬੇਹੱਦ ਛੋਟੇ ਆਕਾਰ ਦੀਆਂ ਸੈਂਕੜੇ ਪਥਰੀਆਂ ਸਨ ਜਿਸ ਨਾਲ ਮਰੀਜ਼ ਪਰੇਸ਼ਾਨੀ ਵਿਚ ਸੀ¢ ਪੀੜਤ ਮਹਿਲਾ ਮਰੀਜ਼ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ ਡਾ.ਮੌਂਗਾ ਵਲੋਂ ਨਿੱਜੀ ਤੌਰ 'ਤੇ ਆਪਣੇ ਖਰਚ ਤੇ ਦੂਰਬੀਨ ਨਾਲ ਆਪੇ੍ਰਸ਼ਨ ਦਾ ਪ੍ਰਬੰਧ ਕੀਤਾ ਗਿਆ¢ ਜਿਸ ਦੀ ਮਰੀਜ਼ਾਂ ਵਲੋਂ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ¢ ਡਾ.ਅੰਕੁਸ਼ ਮੌਂਗਾ ਨੇ ਕਿਹਾ ਕਿ ਸਿਵਲ ਸਰਜਨ ਡਾ ਤਪਿੰਦਰਜੋਤ ਕੌਸ਼ਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਪਾਮਿਲ ਬਾਂਸਲ ਦੇ ਉੱਦਮਾਂ ਸਦਕਾ ਸੰਗਤ ਹਸਪਤਾਲ ਦਾ ਆਪੇ੍ਰਸ਼ਨ ਥੀਏਟਰ 14 ਸਾਲਾਂ ਬਾਅਦ ਮੁੜ ਲੋਕਾਂ ਦੀ ਸੇਵਾ ਲਈ ਤਿਆਰ ਹੈ¢ ਉਨ੍ਹਾਂ ਦੱਸਿਆ ਕਿ ਇਸ ਆਪੇ੍ਰਸ਼ਨ ਨੂੰ ਡਿਊਟੀ ਸਮੇਂ ਤੋਂ ਬਾਅਦ ਵੀ ਕੰਮ ਕਰਕੇ ਰਵਿੰਦਰ ਕੌਰ ਸਟਾਫ਼ ਨਰਸ, ਸੀਮਾ ਸਟਾਫ਼ ਨਰਸ, ਪਰਮਿੰਦਰ ਕੌਰ ਅਤੇ ਏਮਜ਼ ਬਠਿੰਡਾ ਦੀ ਮੈਡੀਕਲ ਟੀਮ ਨੇ ਆਪਣਾ ਫ਼ਰਜ਼ ਨਿਭਾਉਂਦੇ ਹੋਏ ਆਪੇ੍ਰਸ਼ਨ ਨੂੰ ਸਫਲ ਬਣਾਇਆ ਹੈ¢