03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਕਾਲੀ ਦਲ ਵਲੋਂ ਡਾ. ਭੀਮ ਰਾਓ ਅੰਬੇਡਕਰ ਨੂੰ ਜੈਅੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 15-04-2026

ਬਠਿੰਡਾ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਜੈਯੰਤੀ ਦੇ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਸਥਿਤ ਡਾ: ਅੰਬੇਡਕਰ ਦੇ ਬੁੱਤ ਕੋਲ ਪਹੁੰਚੇ¢ ਜਿੱਥੇ ਉਨ੍ਹਾਂ ਨੇ ਮਾਲਾ ਪਾ ਕੇ ਅਤੇ ਫੁੱਲ ਭੇਂਟ ਕਰਕੇ ਮਹਾਨ ਚਿੰਤਕ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਸੰਕਲਪ ਲਿਆ¢ ਇਸ ਮੌਕੇ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਡਾ: ਅੰਬੇਡਕਰ ਜੀ ਨੇ ਦੇਸ਼ ਨੂੰ ਜੋ ਸੰਵਿਧਾਨ ਦਿੱਤਾ, ਉਹ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ¢ ਉਨ੍ਹਾਂ ਦੀ ਸੋਚ ਅਤੇ ਸਿਧਾਂਤ ਅੱਜ ਵੀ ਸਾਨੂੰ ਸਹੀ ਦਿਸ਼ਾ ਦਿਖਾਉਂਦੇ ਹਨ¢ ਸਾਡਾ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਰਾਹ 'ਤੇ ਚੱਲਦਿਆਂ ਸਮਾਜ ਵਿਚ ਭਾਈਚਾਰਾ, ਸਮਾਨਤਾ ਅਤੇ ਨਿਆਂ ਨੂੰ ਮਜ਼ਬੂਤ ਕਰੀਏ¢' ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਗ਼ਰੀਬਾਂ, ਪੀੜ੍ਹਤਾਂ ਅਤੇ ਹੱਕਾਂ ਤੋਂ ਵਾਂਝੇ ਵਰਗਾਂ ਦੀ ਆਵਾਜ਼ ਬਣਕੇ ਖੜ੍ਹਾ ਰਹੇਗਾ ਅਤੇ ਡਾ: ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ¢ ਜ਼ਿਲ੍ਹਾ ਪ੍ਰੈੱਸ ਸਕੱਤਰ ਡਾ: ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ, ਦਲਜੀਤ ਸਿੰਘ ਬਰਾੜ, ਰਾਜਬਿੰਦਰ ਸਿੰਘ ਸਿੱਧੂ, ਮੋਹਨਜੀਤ ਸਿੰਘ ਪੁਰੀ, ਹਰਵਿੰਦਰ ਸ਼ਰਮਾ ਗੰਜੂ, ਕੁਲਦੀਪ ਸਿੰਘ ਨੰਬਰਦਾਰ, ਠੇਕੇਦਾਰ ਨਛੱਤਰ ਸਿੰਘ ਧਾਲੀਵਾਲ, ਰੋਸ਼ਨ ਗਿਆਨਾ, ਜੰਗੀਰ ਸਿੰਘ, ਰਾਜਦੀਪ ਸਿੰਘ ਸੋਈ, ਜਗਦੀਪ ਸਿੰਘ ਗਹਿਰੀ, ਸੁਨੀਲ ਕੁਮਾਰ ਫ਼ੌਜੀ, ਹਰਤਾਰ ਸਿੰਘ, ਨਰਿੰਦਰ ਪਾਲ ਸਿੰਘ ਲਾਡੀ, ਪਿ੍ਤਪਾਲ ਸਿੰਘ, ਹਰਮਨਪਾਲ ਸਿੰਘ ਰਿੰਕਾ, ਰਾਜਿੰਦਰ ਸਿੰਘ ਮਾਨ, ਗੁਰਪ੍ਰੀਤ ਸਿੰਘ ਸੰਧੂ, ਚਰਨਜੀਤ ਕੌਰ ਬਰਾੜ, ਜਗਸੀਰ ਸਿੰਘ, ਬਿੱਟੂ ਸਿੰਘ ਮਹਿਣਾ ਬਸਤੀ, ਰਵੀ ਢੱਲਾ, ਗੁਰਪ੍ਰੀਤ ਸਿੰਘ, ਸੋਹਨ ਸਿੰਘ, ਕਰਨ ਰਾਹੀ, ਹਰਜਿੰਦਰ ਸਿੰਘ ਟੋਨੀ, ਹਰਬੰਸ ਸਿੰਘ, ਗੈਰੀ ਸੰਧੂ ਆਦਿ ਵੀ ਮੌਜੂਦ ਸਨ¢

ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ 'ਚ ਖਾਲਸਾ ਪ੍ਰਗਟ ਦਿਵਸ ਮੌਕੇ ਲੰਗਰ ਲਗਾਇਆ <br/> ਅਗਲੀ ਖ਼ਬਰ ਤਾਂਬਾ ਚੋਰੀ ਕਰਨ ਦੇ ਮਾਮਲੇ 'ਚ ਇਕ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।