01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜੈ ਸਿੰਘ ਵਾਲਾ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਵੈਸਟ ਮੈਨੇਜਮੈਂਟ ਪ੍ਰੋਜੈਕਟਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 07-03-2026
ਬਠਿੰਡਾ, 6 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)- ਰਾਸ਼ਟਰੀ ਵਿਗਿਆਨ ਦਿਵਸ ਮੌਕੇ ਸਥਾਨਕ ਟੀਚਰ ਹੋਮ ਵਿਖੇ ਈ.ਈ.ਪੀ. ਦੇ ਤਹਿਤ ਬੈਸਟ ਆਊਟ ਆਫ਼ ਵੇਸਟ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ ਸਮੇਤ ਕੁਲ 10 ਸਕੂਲਾਂ ਨੇ ਬੈਸਟ ਸਕੂਲ ਦਾ ਐਵਾਰਡ ਪ੍ਰਾਪਤ ਕੀਤਾ | ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਮਮਤਾ ਸੇਠੀ ਖੁਰਾਣਾ ਨੇ ਜੈ ਸਿੰਘ ਵਾਲਾ ਸਕੂਲ ਦੀਆਂ ਵਿਦਿਆਰਥਣਾਂ ਪ੍ਰਭਰੀਤ ਕੌਰ, ਹੁਸਨਪ੍ਰੀਤ ਕੌਰ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾ ਪੂਨਮ ਕਟਾਰੀਆ ਨੂੰ ਸਨਮਾਨਿਤ ਕੀਤਾ ਅਤੇ ਜ਼ਿਲ੍ਹਾ ਸਾਇੰਸ ਕੋਆਰਡੀਨੇਟਰ ਡਾ. ਸੰਜੀਵ ਨਾਗਪਾਲ ਵਲੋਂ ਸਮੇਂ-ਸਮੇਂ 'ਤੇ ਵਿਗਿਆਨ ਵਿਸ਼ੇ ਦੀਆਂ ਗਤੀਵਿਧੀਆਂ ਨੂੰ ਸਫਲ ਬਣਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਵਿਦਿਆਰਥਣ ਪ੍ਰਭਰੀਤ ਕੌਰ ਨੂੰ ਖ਼ਾਸ ਤੌਰ 'ਤੇ 16 ਫਰਵਰੀ ਨੂੰ ਫਗਵਾੜਾ 'ਚ ਹੋਈ ਰਾਸ਼ਟਰੀ ਅਵਿਸ਼ਕਾਰ ਅਭਿਯਾਨ 2025 ਪ੍ਰਦਰਸ਼ਨੀ 'ਚ ਰਾਜ ਪੱਧਰ 'ਤੇ ਦੂਜਾ ਸਥਾਨ ਪ੍ਰਾਪਤ ਕਰਨ 'ਤੇ ਸਨਮਾਨਿਤ ਕੀਤਾ ਗਿਆ ਅਤੇ ਹੁਸਨਪ੍ਰੀਤ ਕੌਰ ਅਤੇ ਉਸ ਦੀ ਟੀਮ (ਰਿਧਮਦੀਪ ਕੌਰ, ਸ਼ੁਭਮੀਤ ਕੌਰ, ਸੁਨੀਤਾ, ਜਮਨਾ) ਨੂੰ ਵਿਪਰੋ ਅਰਦੀਅਨ ਐਵਾਰਡ ਪ੍ਰੋਗਰਾਮ 'ਚ ਰਾਜ ਪੱਧਰ 'ਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਲਈ ਸਰਾਹਿਆ | ਇਸ ਮੌਕੇ ਸਕੂਲ ਪਿ੍ੰਸੀਪਲ ਗੁਰਮੁਖ ਸਿੰਘ ਵਲੋਂ ਇਨ੍ਹਾਂ ਵਿਦਿਆਰਥਣਾਂ, ਅਧਿਆਪਕਾ ਪੂਨਮ ਕਟਾਰੀਆ (ਇੰਚਾਰਜ ਈਕੋ ਕਲੱਬ), ਕਰਮਵੀਰ ਸਿੰਘ (ਸਹਾਇਕ ਇੰਚਾਰਜ ਈਕੋ ਕਲੱਬ), ਕੈਂਪਸ ਮੈਨੇਜਰ ਗੋਬਿੰਦ ਲਾਲ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਰਪ੍ਰੀਤ ਕੌਰ, ਅਨੁਰਾਧਾ ਮਿੱਤਲ ਅਤੇ ਸਮੂਹ ਸਾਇੰਸ ਸਟਾਫ਼ ਦਾ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ |

ਪਿਛਲੀ ਖ਼ਬਰ ਜ਼ਿਲੇ੍ਹ ਦੀਆਂ ਵੱਡੀ ਗਿਣਤੀ ਪੇਂਡੂ ਸੜਕਾਂ ਕਈ ਮਹੀਨਿਆਂ ਤੋਂ ਪੁੱਟੀਆਂ, ਲੋਕ ਹੋ ਰਹੇ ਖੱਜਲ-ਖੁਆਰ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਸਾਇੰਸ ਮਾਡਲ ਪ੍ਰਦਰਸ਼ਨੀ ਲਗਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।