ਰਾਮਾਂ ਮੰਡੀ, 22 ਜਨਵਰੀ (ਤਰਸੇਮ ਸਿੰਗਲਾ)-ਅਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਖੇ ਰਾਮ ਲੱਲਾ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰੇ੍ਹਗੰਢ ਦੇ ਸੰਬੰਧ ਵਿਚ ਅੱਜ ਵਿੱਕੀ ਲਹਿਰੀ, ਗÏਰਵ ਗੋਇਲ, ਸੁਸ਼ਾਂਤ ਗੋਇਲ, ਲਕਸ਼ ਮਿੱਤਲ, ਕਰਿਸ਼ ਮਿੱਤਲ, ਯੋਗੇਸ਼ ਗੋਇਲ, ਇਸ਼ਕ ਬਾਂਸਲ ਵਾਸੀ ਰਾਮਾਂ ਮੰਡੀ ਵਲੋਂ ਸਾਂਝੇ ਤÏਰ 'ਤੇ ਕਮਾਲੂ ਰੋਡ ਬਾਜ਼ਾਰ ਵਿਖੇ ਖੀਰ ਦਾ ਲੰਗਰ ਲਾਇਆ ਗਿਆ | ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਗਲੀ ਦੀਆਂ ਮਹਿਲਾਵਾਂ ਵਲੋਂ ਸ੍ਰੀ ਸੁੰਦਰ ਕਾਂਡ ਪਾਠ ਦਾ ਆਯੋਜਨ ਕੀਤਾ ਤੇ ਭਗਵਾਨ ਨੂੰ ਖੀਰ ਦਾ ਭੋਗ ਲਾਇਆ |