ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੱਲਦਿਆਂ ਭਾਈ ਬਖਤੌਰ ਵਿਖੇ ਕਰਵਾਈਆਂ ਅਥਲੈਟਿਕ ਦੌੜਾਂ
ਕੋਟਫੱਤਾ, 26 ਨਵੰਬਰ (ਰਣਜੀਤ ਸਿੰਘ ਬੁੱਟਰ): ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਤਹਿਤ ਹੋਟ ਸਪੋਟ ਪਿੰਡ ਭਾਈ ਬਖਤੌਰ ਵਿਖੇ ਪੰਜਾਬ ਪੁਲਿਸ ਵਲੋਂ ਬੱਚਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਪਿੰਡ ਭਾਈ ਬਖਤੌਰ ਦੇ ਖੇਡ ਸਟੇਡੀਅਮ ਵਿਚ ਡੀਐੱਸਪੀ ਪਰਮਿੰਦਰ ਸਿੰਘ ਅਤੇ ਥਾਣਾ ਕੋਟਫੱਤਾ ਮੁਖੀ ਹਰਬੰਸ ਸਿੰਘ ਮਾਨ ਦੀ ਅਗਵਾਈ ਵਿਚ ਬੱਚਿਆ ਅਤੇ ਨੌਜਵਾਨਾਂ ਦੀਆਂ ਐਥਲੈਟਿਕ ਦੋੜਾਂ ਕਰਵਾਈਆਂ ਗਈਆਂ।
ਅਜੀਤ ਡੈਸਕ
27-11-2026