24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਰੇਲਵੇ ਝਾੜੀਆਂ ਵਿਚ ਵਿਅਕਤੀ ਦੀ ਸੜੀ ਹੋਈ ਲਾਸ਼ ਮਿਲੀ

ਬਠਿੰਡਾ, 23 ਨਵੰਬਰ (ਅਵਤਾਰ ਸਿੰਘ ਕੈਂਥ): ਬਠਿੰਡਾ-ਗੰਗਾਨਗਰ ਰੇਲਵੇ ਲਾਈਨ ਦੀਆਂ ਝਾੜੀਆਂ ਵਿਚ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੀ ਟੀਮ ਸੰਦੀਪ ਗਿੱਲ, ਰਾਜਿੰਦਰ ਕੁਮਾਰ ਰੇਲਵੇ ਲਾਈਨ ਦੇ ਨੇੜੇ ਝਾੜੀਆਂ ਵਿਚ ਪਹੁੰਚੇ, ਜਿੱਥੇ ਕੀੜਿਆਂ ਨਾਲ ਖਾਂਦੀ ਇੱਕ ਸੜੀ ਹੋਈ ਲਾਸ਼ ਪਈ ਸੀ। ਸਹਾਰਾ ਜਨ ਸੇਵਾ ਟੀਮ ਨੇ ਸਬੰਧਿਤ ਥਾਣਾ ਖੇਤਰ ਦੇ ਜੀਆਰਪੀ ਨੂੰ ਸੂਚਿਤ ਕੀਤਾ।

ਅਜੀਤ ਡੈਸਕ 24-11-2026
ਬਠਿੰਡਾ, 23 ਨਵੰਬਰ (ਅਵਤਾਰ ਸਿੰਘ ਕੈਂਥ): ਬਠਿੰਡਾ-ਗੰਗਾਨਗਰ ਰੇਲਵੇ ਲਾਈਨ ਦੀਆਂ ਝਾੜੀਆਂ ਵਿਚ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਉਪਰੰਤ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੀ ਟੀਮ ਸੰਦੀਪ ਗਿੱਲ, ਰਾਜਿੰਦਰ ਕੁਮਾਰ ਰੇਲਵੇ ਲਾਈਨ ਦੇ ਨੇੜੇ ਝਾੜੀਆਂ ਵਿਚ ਪਹੁੰਚੇ, ਜਿੱਥੇ ਕੀੜਿਆਂ ਨਾਲ ਖਾਂਦੀ ਇੱਕ ਸੜੀ ਹੋਈ ਲਾਸ਼ ਪਈ ਸੀ। ਸਹਾਰਾ ਜਨ ਸੇਵਾ ਟੀਮ ਨੇ ਸਬੰਧਿਤ ਥਾਣਾ ਖੇਤਰ ਦੇ ਜੀਆਰਪੀ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਜੀਆਰਪੀ ਅਧਿਕਾਰੀ ਮੌਕੇ ’ਤੇ ਪਹੁੰਚੇ। ਜੀਆਰਪੀ ਨੇ ਘਟਨਾ ਦੀ ਜਾਂਚ ਕੀਤੀ ਅਤੇ ਸਹਾਰਾ ਟੀਮ ਨੇ ਮੌਕੇ ’ਤੇ ਹੀ ਮ੍ਰਿਤਕ ਦੀ ਪਹਿਚਾਣ ਕਰਵਾ ਲਈ। ਮ੍ਰਿਤਕ ਪਿਛਲੇ ਇੱਕ ਹਫ਼ਤੇ ਤੋਂ ਘਰੋਂ ਲਾਪਤਾ ਸੀ। ਪੁਲਿਸ ਕਾਰਵਾਈ ਤੋਂ ਬਾਅਦ, ਸਹਾਰਾ ਟੀਮ ਸੰਦੀਪ ਗਿੱਲ ਅਤੇ ਰਾਜਿੰਦਰ ਕੁਮਾਰ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ । ਜੀਆਰਪੀ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਵਿਅਕਤੀ ਅਰਜੁਨ ਪੁੱਤਰ ਲਾਲ ਚੰਦ (30) ਵਾਸੀ ਬੇਅੰਤ ਨਗਰ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਸੀ ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ 1 ਕਿੱਲੋ 250 ਗ੍ਰਾਮ ਅਫ਼ੀਮ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।