23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4 ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਫ਼ਤਿਹਗੜ੍ਹ ਸਾਹਿਬ ਦੀਆਂ ਟੀਮਾਂ ਵਲੋਂ ਜਿੱਤਾਂ ਦਰਜ

ਬਠਿੰਡਾ, 23 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4 ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਖਿਡਾਰੀਆਂ ਨੇ ਆਪਣੀਆਂ ਟੀਮਾਂ ਦੀਆਂ ਜਿੱਤਾਂ ਲਈ ਮੈਦਾਨ ਵਿਚ ਪੂਰਾ ਦਮਖਮ ਦਿਖਾਇਆ।

ਅਜੀਤ ਡੈਸਕ 24-11-2026
ਬਠਿੰਡਾ, 23 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ‘ਖੇਡਾਂ ਵਤਨ ਪੰਜਾਬ ਦੀਆਂ-2026, ਸੀਜ਼ਨ-4 ਤਹਿਤ ਬਠਿੰਡਾ ਵਿਖੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਵਿਚਾਲੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਖਿਡਾਰੀਆਂ ਨੇ ਆਪਣੀਆਂ ਟੀਮਾਂ ਦੀਆਂ ਜਿੱਤਾਂ ਲਈ ਮੈਦਾਨ ਵਿਚ ਪੂਰਾ ਦਮਖਮ ਦਿਖਾਇਆ। ਇਸ ਮੌਕੇ ਅੰਡਰ-14 ਲੜਕੇ ਪੂਲ-ਬੀ ਦੇ ਹਾਕੀ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਨੇ ਪਟਿਆਲਾ ਨੂੰ 3-0 ਨਾਲ ਹਰਾਇਆ, ਜਦਕਿ ਅੰਮ੍ਰਿਤਸਰ ਸਾਹਿਬ ਨੇ ਮੇਜ਼ਬਾਨ ਬਠਿੰਡਾ ਦੀ ਟੀਮ ਨੂੰ 3-0 ਨਾਲ ਮਾਤ ਦਿੱਤੀ। ਮਲੇਰਕੋਟਲਾ ਨੇ ਫ਼ਿਰੋਜ਼ਪੁਰ ਨੂੰ 5-0 ਨਾਲ ਹਰਾਇਆ। ਕੁਆਰਟਰ ਫਾਈਨਲ ਵਿਚ ਸ਼ਹੀਦ ਭਗਤ ਸਿੰਘ ਨਗਰ ਨੇ ਮਲੇਰਕੋਟਲਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ।ਇਸੇ ਤਰ੍ਹਾਂ ਪੂਲ-ਏ ਵਿਚ ਫ਼ਰੀਦਕੋਟ ਨੇ ਪਠਾਨਕੋਟ ਨੂੰ 4-2 ਨਾਲ ਹਰਾਇਆ, ਜਲੰਧਰ ਨੇ ਲੁਧਿਆਣਾ ਨੂੰ 2-0 ਨਾਲ ਮਾਤ ਦਿੱਤੀ, ਜਦਕਿ ਗੁਰਦਾਸਪੁਰ ਨੇ ਫ਼ਰੀਦਕੋਟ ਵਿਰੁੱਧ 6-0 ਨਾਲ ਵੱਡੀ ਜਿੱਤ ਦਰਜ ਕੀਤੀ।ਅੰਡਰ-17 ਲੜਕੇ ਪੂਲ-ਬੀ ਵਿਚ ਫ਼ਤਿਹਗੜ੍ਹ ਸਾਹਿਬ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ 3-1 ਨਾਲ ਹਰਾਇਆ। ਮੋਗਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 3-2 ਨਾਲ ਮਾਤ ਦਿੱਤੀ, ਜਦਕਿ ਫ਼ਿਰੋਜ਼ਪੁਰ ਨੇ ਫ਼ਾਜ਼ਿਲਕਾ ਨੂੰ 7-0 ਦੇ ਵੱਡੇ ਫ਼ਰਕ ਨਾਲ ਹਰਾਇਆ।ਇਸੇ ਤਰ੍ਹਾਂ ਪੂਲ ਏ ਵਿਚ ਰੂਪਨਗਰ ਨੇ ਫ਼ਰੀਦਕੋਟ ਨੂੰ 4-0 ਨਾਲ ਅਤੇ ਮਲੇਰਕੋਟਲਾ ਨੇ ਮਾਨਸਾ ਨੂੰ 3-0 ਨਾਲ ਹਰਾਇਆ।
ਪਿਛਲੀ ਖ਼ਬਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸ਼ੈਲਰ ਤੇ ਆੜ੍ਹਤੀਆ ਸਨਅਤ ਸੰਕਟ ਦੇ ਘੇਰੇ ’ਚ-ਨਕੱਈ ਅਗਲੀ ਖ਼ਬਰ ਦੱਖਣੀ ਕੋਰੀਆ ਦੇ ਸਿਓਲ ਵਿਖੇ ਕਮਲ ਕੇ. ਗੋਇਲ ਨੂੰ ਮਿਲਿਆ ਸਟਾਰ ਹੈਲਥ ਦਾ ਵੱਕਾਰੀ ‘ਸੀ.ਈ.ਓ. ਡਾਇਮੰਡ ਕਲੱਬ ਅਚੀਵਰ ਐਵਾਰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।