12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਾਬਾ ਵਿਸ਼ਵਕਰਮਾ ਦਿਵਸ ਧੂਮ ਧਾਮ ਨਾਲ ਮਨਾਇਆ

ਭਗਤਾ ਭਾਈਕਾ, 11 ਨਵੰਬਰ (ਸੁਖਪਾਲ ਸਿੰਘ ਸੋਨੀ)-ਸਥਾਨਿਕ ਬਾਬਾ ਵਿਸ਼ਵਕਰਮਾ ਜੀ ਗੁਰਦੁਆਰਾ ਵਿਖੇ ਵਿਸ਼ਵਕਰਮਾਂ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਸਮੇਂ ਵੱਡੀ ਗਿਣਤੀ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ।

ਅਜੀਤ ਡੈਸਕ 12-11-2026
ਭਗਤਾ ਭਾਈਕਾ, 11 ਨਵੰਬਰ (ਸੁਖਪਾਲ ਸਿੰਘ ਸੋਨੀ)-ਸਥਾਨਿਕ ਬਾਬਾ ਵਿਸ਼ਵਕਰਮਾ ਜੀ ਗੁਰਦੁਆਰਾ ਵਿਖੇ ਵਿਸ਼ਵਕਰਮਾਂ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਸਮੇਂ ਵੱਡੀ ਗਿਣਤੀ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਿ. ਨਿਰਮਲ ਸਿੰਘ ਧੀਮਾਨ, ਦਵਿੰਦਰ ਸਿੰਘ ਮਠਾੜੂ, ਰਿਛਪਾਲ ਸਿੰਘ ਨਿੱਕਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਪਿਛਲੇ ਦਿਨਾਂ ਤੋਂ ਪ੍ਰਕਾਸ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭਾਈ ਸਿਕੰਦਰ ਸਿੰਘ ਦੇ ਜੱਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਵਲੋਂ ਧਾਰਮਿਕ ਵਾਰਾਂ ਪੇਸ਼ ਕਰਕੇ ਹਾਜਰੀਨ ਸੰਗਤ ਨੂੰ ਗੁਰੂ ਲੜ ਲਗਣ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਦਰਸ਼ਨ ਸਿੰਘ ਭਾਈਕੇ, ਸੁਖਮੰਦਰ ਸਿੰਘ ਸੁਪਰ ਡੀਲਕਸ, ਗੁਰਬਚਨ ਸਿੰਘ ਸਟਾਰ ਵਾਲੇ, ਹਰਨੇਕ ਸਿੰਘ ਉਤਮ, ਚਮਕੌਰ ਸਿੰਘ ਹਿੰਦੁਸਤਾਨ, ਪਰਮਜੀਤ ਸਿੰਘ ਈਸ਼ਵਰ ਵਾਲੇ, ਬਲਵੀਰ ਸਿੰਘ ਡੀਲਕਸ, ਤਰਸੇਮ ਸਿੰਘ ਪੰਪ ਵਾਲੇ, ਗੁਰਚਰਨ ਸਿੰਘ ਖਾਲਸਾ, ਮਾ. ਨਛੱਤਰ ਸਿੰਘ, ਸਰਬਜੀਤ ਸਿੰਘ ਡੈਂਟਰ, ਗੁਰਚਰਨ ਸਿੰਘ ਚੰਨਾ, ਗੁਰਮੇਲ ਸਿੰਘ ਅਮਨ ਵਾਲੇ, ਆਤਮਾ ਸਿੰਘ ਮਹਿਲ, ਮੇਜਰ ਸਿੰਘ ਮਹਿਲ, ਸਤਨਾਮ ਸਿੰਘ ਸਹੋਤਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ।
ਪਿਛਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਦੀ ਵਿਦਿਆਰਥਣ ਨੇ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਪਿੰਡ ਗਾਟਵਾਲੀ ਹੁਸ਼ਿਆਰ ਬੱਚਿਆਂ ਨੂੰ ਸਕਾਲਰਸ਼ਿਪ , ਅਤੇ ਲੈਪਟਾਪ ਵੰਡਦੇ ਹੋਏ ਰਿਫਾਇਨਰੀ ਅਧਿਕਾਰੀ ਅਤੇ ਸਕੂਲ ਸਟਾਫ਼। ਐਚ.ਐ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।