11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ‘ਯੁਵਾ-ਸੰਸਦ-2027’ ਕਰਵਾਇਆ

ਤਲਵੰਡੀ ਸਾਬੋ, 10 ਨਵੰਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ) - ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਸਹਿਯੋਗ ਨਾਲ ‘ਵਿਕਸਿਤ ਭਾਰਤ ਯੋਗ ਲੀਡਰਜ਼ ਡਾਇਲਾਗ-ਯੁਵਾ ਸੰਸਦ-2027’ ਦਾ ਆਯੋਜਨ ‘ਵਰਸਿਟੀ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ। ਜਿਸ ਦਾ ਆਗਾਜ਼ ਮੁੱਖ ਮਹਿਮਾਨ ਪਰੋ.

ਯੁਵਾ ਸੰਸਦ ਦੌਰਾਨ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀ। ਤਸਵੀਰ: ਰਾਹੀ 11-11-2026
ਤਲਵੰਡੀ ਸਾਬੋ, 10 ਨਵੰਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ) - ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਸਹਿਯੋਗ ਨਾਲ ‘ਵਿਕਸਿਤ ਭਾਰਤ ਯੋਗ ਲੀਡਰਜ਼ ਡਾਇਲਾਗ-ਯੁਵਾ ਸੰਸਦ-2027’ ਦਾ ਆਯੋਜਨ ‘ਵਰਸਿਟੀ ਦੇ ਸੈਮੀਨਾਰ ਹਾਲ ਵਿਖੇ ਕੀਤਾ ਗਿਆ। ਜਿਸ ਦਾ ਆਗਾਜ਼ ਮੁੱਖ ਮਹਿਮਾਨ ਪਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਅਤੇ ਪਰੋ. ਵਾਈਸ ਚਾਂਸਲਰ (ਖੋਜ ਅਤੇ ਸਿਖਲਾਈ) ਡਾ. ਪੀਯੂਸ਼ ਵਰਮਾ ਵਲੋਂ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਯੁਵਾ ਅਧਿਕਾਰੀ ਮੀਸ਼ਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਜਦ ਕਿ ਡਾ. ਨੇਹਾ ਪੁਰੋਹਿਤ ਸਹਾਇਕ ਪ੍ਰੋਫੈਸਰ, ਐਡਵੋਕੇਟ ਹਰੀਸ਼ ਜੋਸ਼ੀ ਰਾਜਸਥਾਨ ਹਾਈਕੋਰਟ, ਜਸ਼ਨਦੀਪ ਕੌਰ ਸਹਾਇਕ ਫੋਰੈਂਸਿਕ ਅਧਿਕਾਰੀ ਬਠਿੰਡਾ, ਅਨਿਲ ਰਾਣਵਾ ਸਹਾਇਕ ਕਮਾਡੈਂਟ ਤੇ ਹੁਸਨਦੀਪ ਸਿੰਘ ਜੱਜਾਂ ਦੇ ਪੈਨਲ ਵਿਚ ਸ਼ਾਮਿਲ ਹੋਏ। ਮੁੱਖ ਮਹਿਮਾਨ ਡਾ. ਧੀਮਾਨ ਨੇ ਵਿਦਿਆਰਥੀਆਂ ਨੂੰ ਭਾਰਤੀ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਸ਼ਿੱਦਤ ਤੇ ਨਿਰਭਰ ਹੋ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਕਿਹਾ। ਜ਼ਿਲ੍ਹਾ ਯੁਵਾ ਅਧਿਕਾਰੀ ਮੀਸ਼ਾ ਨੇ ਦੱਸਿਆ ਕਿ ਯੁਵਾ ਸੰਸਦ ਵਿਚ ਮੁੱਖ ਵਿਸ਼ੇ ‘ਇਕ-ਰਾਸ਼ਟਰ-ਇਕ ਵੋਟ’ ਲਈ ਬਠਿੰਡਾ ਜ਼ਿਲ੍ਹੇ ਦੀਆਂ ਉੱਚ ਵਿੱਦਿਅਕ ਸੰਸਥਾਵਾਂ ਦੇ 80 ਵਿਦਿਆਰਥੀਆਂ ਨੇ ਆਪਣੇ ਵਿਚਾਰ ਰੱਖੇ। ਜੱਜਾਂ ਦੇ ਪੈਨਲ ਵਲੋਂ ਭਾਗੀਦਾਰਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਅਕਾਂਸ਼ਾ ਤਿਵਾਰੀ ਨੇ ਪਹਿਲਾ, ਦੀਆ ਨੇ ਦੂਜਾ ਤੇ ਸ਼ਾਹ ਫੈਜ਼ਲ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ਿਲ੍ਹੇ ਵਿਚੋਂ ਚੁਣੇ ਗਏ ਤਿੰਨੇ ਜੇਤੂ ਵਿਦਿਆਰਥੀ ਰਾਜ-ਪੱਧਰੀ ਯੁਵਾ-ਸੰਸਦ ਵਿਚ ਜ਼ਿਲ੍ਹਾ ਬਠਿੰਡਾ ਦੀ ਨੁਮਾਇੰਦਗੀ ਕਰਨਗੇ। ਆਯੋਜਕਾਂ ਵਲੋਂ ਸਮਾਰੋਹ ਦੇ ਪ੍ਰਭਾਵਸ਼ਾਲੀ, ਤਾਲਮੇਲ-ਪੂਰਣ ਅਤੇ ਸਮੇਂ ਬੱਧ ਸੰਚਾਲਨ ਲਈ ਡਾ. ਰਾਜੇਸ਼ ਬਿਸ਼ਨੋਈ, ਵਿਭਾਗ ਮੁਖੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਮਨਦੀਪ ਕੁਮਾਰ ਅਤੇ ਸ਼ਿਖਾ ਨੇ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਲੰਮਾ ਪਿੰਡ ਚੌਕ ਤੋਂ ਰਾਮਾ ਮੰਡੀ ਤੱਕ ਸਰਵਿਸ ਲਾਈਨ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਸਿਰਦਰਦੀ ਟੁੱਟੀ ਸੜਕ ਤੇ ਉੱਡਦੀ ਧੂੜ... ਅਗਲੀ ਖ਼ਬਰ ਪਾਥਫਾਈਂਡਰ ਗਲੋਬਲ ਸਕੂਲ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਸਾਲਾਨਾ ਸਮਾਗਮ ‘ਵੰਡਰਫੈਸਟ 2026’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।