ਦਸਮੇਸ਼ ਪਬਲਿਕ ਹਾਈ ਸਕੂਲ ’ਚ ਟਰੈਫ਼ਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ
ਗੋਨਿਆਣਾ, 17 ਅਕਤੂਬਰ (ਲਛਮਣ ਦਾਸ ਗਰਗ)-ਦਸਮੇਸ਼ ਪਬਲਿਕ ਹਾਈ ਸਕੂਲ ਗੋਨਿਆਣਾ ਮੰਡੀ ਵਿਚ ਟਰੈਫ਼ਿਕ ਪੁਲਿਸ ਬਠਿੰਡਾ ਤੋਂ ਕਰਮਿੰਦਰ ਸਿੰਘ ਨੇ ਅੱਜ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਬੜੇ ਹੀ ਸੁਚੱਜੇ ਢੰਗ ਨਾਲ ਟਰੈਫਿਕ ਨਿਯਮਾਂ, ਸਾਈਬਰ ਸੁਰੱਖਿਆ, ਰੋਜ਼ਾਨਾ ਵਾਪਰ ਰਹੇ ਹਾਦਸੇ ਅਤੇ ਉਨ੍ਹਾਂ ਤੋਂ ਬਚਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ, ਜਿਸ ਨੂੰ ਸਾਰੇ ਵਿਦਿਅਰਥੀਆਂ, ਅਧਿਆਪਕਾ ਨੇ ਧਿਆਨ ਨਾਲ ਸੁਣਿਆ।
ਗੋਨਿਆਣਾ, 17 ਅਕਤੂਬਰ (ਲਛਮਣ ਦਾਸ ਗਰਗ)-ਦਸਮੇਸ਼ ਪਬਲਿਕ ਹਾਈ ਸਕੂਲ ਗੋਨਿਆਣਾ ਮੰਡੀ ਵਿਚ ਟਰੈਫ਼ਿਕ ਪੁਲਿਸ ਬਠਿੰਡਾ ਤੋਂ ਕਰਮਿੰਦਰ ਸਿੰਘ ਨੇ ਅੱਜ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਬੜੇ ਹੀ ਸੁਚੱਜੇ ਢੰਗ ਨਾਲ ਟਰੈਫਿਕ ਨਿਯਮਾਂ, ਸਾਈਬਰ ਸੁਰੱਖਿਆ, ਰੋਜ਼ਾਨਾ ਵਾਪਰ ਰਹੇ ਹਾਦਸੇ ਅਤੇ ਉਨ੍ਹਾਂ ਤੋਂ ਬਚਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ, ਜਿਸ ਨੂੰ ਸਾਰੇ ਵਿਦਿਅਰਥੀਆਂ, ਅਧਿਆਪਕਾ ਨੇ ਧਿਆਨ ਨਾਲ ਸੁਣਿਆ। ਇਸ ਮੌਕੇ ਸਾਰੇ ਬੱਚੇ, ਅਧਿਆਪਕ, ਕਰਮਬੀਰ ਸਿੰਘ ਸਕੂਲ ਡਾਇਰੈਕਟਰ, ਕੁਲਵਿੰਦਰ ਸਿੰਘ ਸਕੂਲ ਮੁਖੀ, ਵੈਨ ਮਾਲਕ ਹਰਚਰਨ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ ਸਾਰਿਆਂ ਨੇ ਇਸ ਕੰਮ ਲਈ ਕਰਮਿੰਦਰ ਸਿੰਘ ਦੀ ਪ੍ਰਸੰਸਾ ਕੀਤੀ। ਆਖ਼ਰ ਵਿਚ ਕਰਮਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।