20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ਼ੋਕ ਮਤੇ ਰਾਹੀਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਬਾਲਿਆਂਵਾਲੀ, 19 ਸਤੰਬਰ (ਪੱਤਰ/ਪ੍ਰੇਰਕ)-ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਤੇ ਕੰਪਿਊਟਰ ਸੈਂਟਰ ਵਿਖੇ ਸਾਹਿਤਕ ਨਿੱਘ ਨਾਲ ਹੋਈ। ਸਾਹਿਤਕ ਦੌਰ ਵਿਚ ਕਵੀ ਅਜਮੇਰ ਦੀਵਾਨਾ ਨੇ ‘ਵਕਤ ਦਾ ਹਾਣ’ ਕਵਿਤਾ ਰਾਹੀਂ ਸਮੇਂ ਦੀ ਤਰਜਮਾਨੀ ਕੀਤੀ, ਜਦ ਕਿ ਜੀਤ ਸਿੰਘ ਚਹਿਲ ਨੇ ‘ਆਤਮ ਹੱਤਿਆ ਦੀ ਨਵੀਂ ਨੀਤੀ’ ਸੁਣਾ ਕੇ ਝੰਜੋੜਿਆ।

ਅਜੀਤ ਡੈਸਕ 20-09-2026
ਬਾਲਿਆਂਵਾਲੀ, 19 ਸਤੰਬਰ (ਪੱਤਰ/ਪ੍ਰੇਰਕ)-ਪੇਂਡੂ ਸਾਹਿਤ ਸਭਾ ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬ੍ਰੇਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਤੇ ਕੰਪਿਊਟਰ ਸੈਂਟਰ ਵਿਖੇ ਸਾਹਿਤਕ ਨਿੱਘ ਨਾਲ ਹੋਈ। ਸਾਹਿਤਕ ਦੌਰ ਵਿਚ ਕਵੀ ਅਜਮੇਰ ਦੀਵਾਨਾ ਨੇ ‘ਵਕਤ ਦਾ ਹਾਣ’ ਕਵਿਤਾ ਰਾਹੀਂ ਸਮੇਂ ਦੀ ਤਰਜਮਾਨੀ ਕੀਤੀ, ਜਦ ਕਿ ਜੀਤ ਸਿੰਘ ਚਹਿਲ ਨੇ ‘ਆਤਮ ਹੱਤਿਆ ਦੀ ਨਵੀਂ ਨੀਤੀ’ ਸੁਣਾ ਕੇ ਝੰਜੋੜਿਆ। ਸੱਤਪਾਲ ਸਿੰਘ ਗਿੱਲ ਨੇ ਕਵੀਸ਼ਰੀ ਦੇ ਰੰਗ ਬੰਨ੍ਹੇ, ‘ਅਜੀਤ’ ਅਖ਼ਬਾਰ ਦੇ ਪੱਤਰਕਾਰ ਤੇ ਲੇਖਕ ਕੁਲਦੀਪ ਮਤਵਾਲਾ ਨੇ ਧਾਰਮਿਕ ਗੀਤ ਗਾ ਕੇ ਨਾਲ ਰੂਹਾਨੀਅਤ ਘੋਲੀ। ਹਰਜਿੰਦਰ ਕੌਰ ਦੀ ਕਵਿਤਾ, ਹਰਿੰਦਰ ਹਨੀ ਦੀ ‘ਚੁਸਤ ਬੋਲੀ’ ਤੇ ਸੁਖਦਰਸ਼ਨ ਗਰਗ ਦੀਆਂ ‘ਤਾਜ਼ਾ ਰੁਬਾਈਆਂ’ ਨੇ ਮਹਿਫ਼ਲ ਨੂੰ ਖ਼ੂਬ ਰੰਗਿਆ। ਦੂਜੇ ਪਾਸੇ ਸ਼ੋਕ ਮਤਾ ਪੇਸ਼ ਕਰਦਿਆਂ ਸਭਾ ਨੇ ਆਪਣੀ ਕੰਪਿਊਟਰ ਅਧਿਆਪਕਾ ਗੁਰਪ੍ਰੀਤ ਕੌਰ ਦੀ ਦਾਦੀ ਸ੍ਰੀਮਤੀ ਜਮਨਾ ਦੇਵੀ, ਸਪੈਸ਼ਲ ਢਾਡੀ ਸੁਖਪਾਲ ਸਿੰਘ ਲਹਿਰਾ ਧੂਰਕੋਟ, ਨਾਮਵਰ ਲੇਖਕ, ਕਲਾਕਾਰ ਤੇ ਸਾਹਿਤਕ ਫੋਟੋਗ੍ਰਾਫ਼ਰ ਹਰਭਜਨ ਬਾਜਵਾ ਅਤੇ ਡਾ: ਜਸਵਿੰਦਰ ਸ਼ਰਮਾ ਦੀ ਮਾਤਾ ਸ੍ਰੀਮਤੀ ਹੁਕਮ ਦੇਵੀ ਦੇ ਬੇਵਕਤੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕੰਪਿਊਟਰ ਅਧਿਆਪਿਕਾ ਗੁਰਪ੍ਰੀਤ ਕੌਰ ਵੀ ਹਾਜ਼ਰ ਸੀ।
ਪਿਛਲੀ ਖ਼ਬਰ ਭਾਜਪਾ ਆਗੂਆਂ ਅਤੇ ਸਮਰਥਕਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ‘ਆਪਣੀ ਖੇਤੀ’ ਫਾਊਂਡੇਸ਼ਨ ਵਲੋਂ ਨਰਮਾ ਕਾਸ਼ਤਕਾਰ ਕਿਸਾਨਾਂ ਨੂੰ ਮਿੱਟੀ ਜਾਂਚ ਰਿਪੋਰਟ ਸੌਂਪੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।