11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਦਿਉਣ ਅਤੇ ਬੱਲੂਆਣਾ ਦੇ ਖੇਤਾਂ ’ਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲੈਣ ਪਹੁੰਚੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ

ਬੱਲੂਆਣਾ, 10 ਸਤੰਬਰ (ਗੁਰਨੈਬ ਸਾਜਨ)-ਖੇਤੀਬਾੜੀ ਵਿਭਾਗ ਦੇ ਡਾ: ਗੁਰਮੀਤ ਸਿੰਘ ਏਐਸਆਈ ਨੇ ਦਿਉਣ ਵਿਖੇ ਕਿਸਾਨ ਜਸਕਰਨ ਸਿੰਘ, ਇਕਬਾਲ ਸਿੰਘ ਦੇ ਖੇਤਾਂ ਵਿਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ ਨਰਮੇ ਤੇ ਚਿੱਟੇ ਮੱਛਰ ਤੇਲੇ ਚੇਪੇ ਦਾ ਕੁਝ ਹਮਲਾ ਹੋਇਆ ਹੈ। ਨਰਮੇ ਉੱਪਰ ਅਜੇ ਸੁੰਡੀ ਦਾ ਹਮਲਾ ਨਹੀਂ ਹੋਇਆ ਕਿਉਂਕਿ ਮੌਸਮ ਖੁਸ਼ਕ ਚੱਲ ਰਿਹਾ ਹੈ, ਖੇਤੀਬਾੜੀ ਵਿਭਾਗ ਦੇ ਬਲਾਕ ਬੱਲੂਆਣਾ ਦੇ ਇੰਸਪੈਕਟਰ ਕੁਲਦੀਪ ਕੁਮਾਰ ਵਲੋਂ ਖੇਤਾਂ ਵਿਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ।

ਅਜੀਤ ਡੈਸਕ 11-09-2026
ਬੱਲੂਆਣਾ, 10 ਸਤੰਬਰ (ਗੁਰਨੈਬ ਸਾਜਨ)-ਖੇਤੀਬਾੜੀ ਵਿਭਾਗ ਦੇ ਡਾ: ਗੁਰਮੀਤ ਸਿੰਘ ਏਐਸਆਈ ਨੇ ਦਿਉਣ ਵਿਖੇ ਕਿਸਾਨ ਜਸਕਰਨ ਸਿੰਘ, ਇਕਬਾਲ ਸਿੰਘ ਦੇ ਖੇਤਾਂ ਵਿਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ ਨਰਮੇ ਤੇ ਚਿੱਟੇ ਮੱਛਰ ਤੇਲੇ ਚੇਪੇ ਦਾ ਕੁਝ ਹਮਲਾ ਹੋਇਆ ਹੈ। ਨਰਮੇ ਉੱਪਰ ਅਜੇ ਸੁੰਡੀ ਦਾ ਹਮਲਾ ਨਹੀਂ ਹੋਇਆ ਕਿਉਂਕਿ ਮੌਸਮ ਖੁਸ਼ਕ ਚੱਲ ਰਿਹਾ ਹੈ, ਖੇਤੀਬਾੜੀ ਵਿਭਾਗ ਦੇ ਬਲਾਕ ਬੱਲੂਆਣਾ ਦੇ ਇੰਸਪੈਕਟਰ ਕੁਲਦੀਪ ਕੁਮਾਰ ਵਲੋਂ ਖੇਤਾਂ ਵਿਚ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ। ਇਸ ਸਬੰਧੀ ਬੱਲੂਆਣਾ ਦੇ ਕਿਸਾਨ ਗੱਗੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਏਕੜ ਨਰਮੇ ਦੀ ਫ਼ਸਲ ਉੱਪਰ ਸਹੀ ਸਮੇਂ ਸਪਰੇਹਾਂ ਕੀਤੀਆਂ ਹਨ ਪਰ ਸਪਰੇਹਾਂ ਸਹੀ ਨਾ ਹੋਣ ਕਾਰਨ ਨਰਮੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਇਆ ਹੈ। ਖੇਤੀਬਾੜੀ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਬੱਲੂਆਣਾ ’ਚ 200 ਏਕੜ ’ਚ ਨਰਮੇ ਦੀ ਬਿਜਾਈ ਕੀਤੀ ਹੋਈ ਹੈ, ਜਿਹੜੇ ਕਿਸਾਨ ਸਮੇਂ ਸਿਰ ਨਰਮੇ ਨੂੰ ਪਾਣੀ ਜਾਂ ਸਪਰੇਹਾਂ ਕਰਦੇ ਹਨ ਉਨ੍ਹਾਂ ਦੀ ਫ਼ਸਲ ਵਧੀਆ ਹੈ। ਕਿਸਾਨ ਖੇਤੀਬਾੜੀ ਵਿਭਾਗ ਵਲੋਂ ਸਿਫਾਰਿਸ਼ ਕੀਤੀਆਂ ਦਵਾਈਆਂ ਦਾ ਛਿੜਕਾਅ ਕਰਨ। ਇਸ ਮੌਕੇ ਬੱਲੂਆਣਾ ਦੇ ਕਿਸਾਨ ਸਤਵਿੰਦਰ ਸਿੰਘ ਹੈਪੀ ਸਿੰਘ, ਅਮਰੀਕ ਸਿੰਘ ਪੰਮੀ, ਸ਼ਿੰਦਾ ਸਰਾਂ ਮੌਜੂਦ ਸਨ।
ਪਿਛਲੀ ਖ਼ਬਰ ਰਾਮਪੁਰਾ ’ਚ ਮਲੂਕਾ ਦੀ ਅਗਵਾਈ ਹੇਠ ਟਕਸਾਲੀ ਕਾਂਗਰਸੀ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਗੈਰ-ਕਾਨੂੰਨੀ ਅਤੇ ਬਿਨਾਂ ਚੇਤਾਵਨੀ ਵਾਲੀਆਂ ਸਿਗਰੇਟਾਂ ਦੀ ਵਿੱਕਰੀ ਵਿਰੁੱਧ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।