06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਪਾਰ ਮੰਡਲ, ਆੜ੍ਹਤੀਆ ਐਸੋਸੀਏਸ਼ਨ ਤੇ ਭਾਜਪਾ ਵਲੋਂ ਮਾਨਸਾ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕੱਠ

ਮਾਨਸਾ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਥਾਨਕ ਗਊਸ਼ਾਲਾ ਭਵਨ ਵਿਖੇ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਨਸ਼ਿਆਂ ਦੇ ਵਧ ਰਹੇ ਪ੍ਰਕੋਪ, ਭ੍ਰਿਸ਼ਟਾਚਾਰ, ਅਪਰਾਧ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਚਰਚਾ ਕੀਤੀ ਗਈ।

ਅਜੀਤ ਡੈਸਕ 06-09-2026
ਮਾਨਸਾ, 5 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਥਾਨਕ ਗਊਸ਼ਾਲਾ ਭਵਨ ਵਿਖੇ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਨਸ਼ਿਆਂ ਦੇ ਵਧ ਰਹੇ ਪ੍ਰਕੋਪ, ਭ੍ਰਿਸ਼ਟਾਚਾਰ, ਅਪਰਾਧ ਅਤੇ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਚਰਚਾ ਕੀਤੀ ਗਈ। ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪਿਛਲੇ ਦਹਾਕਿਆਂ ਤੋਂ ਮਾਨਸਾ ਹਲਕੇ ਦੀ ਕਿਸੇ ਨੇ ਸਾਰ ਨਹੀਂ ਲਈ ਬਲਕਿ ਦਾਅਵੇ ਤੇ ਵਾਅਦੇ ਕਰ ਕੇ ਮੁਨਕਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਦੇ ਸ਼ਹਿਰੀ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਹਰ ਮੁਹਾਜ਼ ’ਤੇ ਨਾਕਾਮ ਹੈ। ਮੋਤੀ ਰਾਮ ਫੱਤਾ, ਕੌਂਸਲਰ ਅਰਪਿਤ ਚੌਧਰੀ, ਈਸ਼ਵਰ ਗੋਇਲ, ਰਮੇਸ਼ ਕੁਮਾਰ ਟੋਨੀ, ਚੰਦਰ ਕਾਂਤ ਕੂਕੀ ਤੇ ਗਗਨਦੀਪ ਸ਼ਰਮਾ ਨੇ ਆਖਿਆ ਕਿ ਲਗਪਗ 35 ਸਾਲਾਂ ਤੋਂ ਮਾਨਸਾ ਦੇ ਦਿਨ-ਬ-ਦਿਨ ਸਮੱਸਿਆਵਾਂ ਵਿੱਚ ਘਿਰ ਰਿਹਾ ਹੈ ਤੇ ਮੁੱਢਲੀਆਂ ਸਹੂਲਤਾਂ ਦੇ ਮਸਲੇ ਵੀ ਹੱਲ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਬੱਬੀ ਦਾਨੇਵਾਲੀਆ ਨੂੰ ਅਗਵਾਈ ਦੇ ਕੇ ਸੁਹਿਰਦ, ਅਗਾਂਹਵਧੂ ਵਿਅਕਤੀ ਦੀ ਚੋਣ ਕਰ ਕੇ ਸ਼ਹਿਰ ਨੂੰ ਵਿਕਾਸ, ਤਰੱਕੀ ਤੇ ਨਵੇਂ ਮਾਡਲ ਦੇ ਰੂਪ ਵਿੱਚ ਅੱਗੇ ਲਿਜਾਇਆ ਜਾ ਸਕਦਾ ਹੈ। ਇਸ ਦੌਰਾਨ ਵੱਖ-ਵੱਖ ਜਥੇਬੰਦੀਆਂ ਤੇ ਸੰਗਠਨਾਂ ਨੇ ਵੀ ਦਾਨੇਵਾਲੀਆ ਦੀ ਪੈਰਵਾਈ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਵਿਕਰਮ ਸਿੰਘ ਟੈਕਸਲਾ, ਮਨਜੀਤ ਸਿੰਘ ਸਦਿਓੜਾ, ਮਨੋਜ ਕੁਮਾਰ, ਬਿੰਦਰਪਾਲ ਗਰਗ, ਬਲਵਿੰਦਰ ਬਾਂਸਲ, ਕੌਂਸਲਰ ਸੁਖਚੈਨ ਸਿੰਘ, ਪ੍ਰਵੀਨ ਕੁਮਾਰ ਟੋਨੀ, ਕਮਲੇਸ਼ ਰਾਣੀ, ਬੱਬੂ ਜੈਨ, ਸੁਰੇਸ਼ ਕੁਮਾਰ, ਵਿਜੈ ਕੁਮਾਰ, ਮੁਰਾਰੀ ਲਾਲ ਵੀ ਮੌਜੂਦ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਤਾਨਾਸ਼ਾਹੀ ਕਿਰਦਾਰ ਆਇਆ ਸਾਹਮਣੇ-ਕੁਲਵੰਤ ਰਾਏ ਸਿੰਗਲਾ ਅਗਲੀ ਖ਼ਬਰ ਡਾ. ਗੁਰਪ੍ਰੀਤ ਕੌਰ ਸਟੇਟ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।