05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ

ਮੌੜ ਮੰਡੀ, 4 ਸਤੰਬਰ (ਗੁਰਜੀਤ ਸਿੰਘ ਕਮਾਲੂ ) ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮੌੜ ਮੰਡੀ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰਾ ਦਿਨ ਹੀ ਸ਼ਹਿਰ ਦੇ ਮੰਦਰਾਂ ਵਿਚ ਸ਼ਰਧਾਲੂਆਂ ਦਾ ਮੱਥਾ ਟੇਕਣ ਲਈ ਤਾਂਤਾ ਲੱਗਿਆ ਰਿਹਾ।

ਅਜੀਤ ਡੈਸਕ 05-09-2026
ਮੌੜ ਮੰਡੀ, 4 ਸਤੰਬਰ (ਗੁਰਜੀਤ ਸਿੰਘ ਕਮਾਲੂ ) ਭਗਵਾਨ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮੌੜ ਮੰਡੀ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਰਾ ਦਿਨ ਹੀ ਸ਼ਹਿਰ ਦੇ ਮੰਦਰਾਂ ਵਿਚ ਸ਼ਰਧਾਲੂਆਂ ਦਾ ਮੱਥਾ ਟੇਕਣ ਲਈ ਤਾਂਤਾ ਲੱਗਿਆ ਰਿਹਾ। ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਨੂੰ ਲੈ ਕੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਕ੍ਰਿਸ਼ਨਾ ਮੰਦਰ ਤੋਂ ਸ਼ੁਰੂ ਹੋ ਕੇ ਮੰਡੀ ਦੇ ਵੱਖ ਵੱਖ ਬਾਜ਼ਾਰਾਂ ਅਤੇ ਗਲੀਆਂ ਵਿੱਚ ਦੀ ਹੁੰਦੀ ਹੋਈ ਕ੍ਰਿਸ਼ਨਾ ਮੰਦਰ ਕੋਲ ਆ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ਼ੋਭਾ ਯਾਤਰਾ ਰਵਾਨਾ ਕਰਨ ਤੋਂ ਪਹਿਲਾਂ ਜਨਮੇਜਾ ਸਿੰਘ ਸੇਖੋਂ ਅਤੇ ਪ੍ਰਾਚੀਨ ਬਾਬਾ ਨਿਕੂ ਰਾਮ ਡੇਰੇ ਦੇ ਸੰਚਾਲਕ ਮਹੰਤ ਰਮੇਸ਼ ਮੁਨੀ ਵੱਲੋਂ ਜੋਤੀ ਪ੍ਰਚੰਡ ਕਰਕੇ ਭਗਵਾਨ ਕ੍ਰਿਸ਼ਨ ਦੀ ਆਰਤੀ ਉਤਾਰੀ ਗਈ। ਭਗਵਾਨ ਕ੍ਰਿਸ਼ਨ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਮੰਡੀ ਨਿਵਾਸੀਆਂ ਵਿੱਚ ਭਾਰੀ ਉਤਸਾਹ ਸੀ ਅਤੇ ਗਲੀਆਂ ਅਤੇ ਬਾਜ਼ਾਰਾਂ ਅੰਦਰ ਥਾਂ ਥਾਂ ਤੇ ਮੰਡੀ ਨਿਵਾਸੀਆਂ ਵੱਲੋਂ ਸੋਭਾ ਯਾਤਰਾ ਵਿੱਚ ਸਾਮਿਲ ਸ਼ਰਧਾਲੂਆਂ ਲਈ ਖਾਣ ਪੀਣ ਦੇ ਲੰਗਰ ਲਗਾਏ ਹੋਏ ਸਨ। ਸ਼ੋਭਾ ਯਾਤਰਾ ਮੰਡੀ ਦੇ ਮੇਨ ਬੋਹੜ ਵਾਲਾ ਚੌਂਕ ਵਿੱਚ ਪਹੁੰਚਣ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ ਵੱਲੋਂ ਭਗਵਾਨ ਕ੍ਰਿਸ਼ਨ ਦੀ ਆਰਤੀ ਉਤਾਰੀ ਗਈ ਅਤੇ ਭਗਵਾਨ ਦੀ ਫੋਟੋ ਤੇ ਫੁੱਲ ਬਰਸਾਏ ਗਏ।
ਪਿਛਲੀ ਖ਼ਬਰ ਥਾਣਾ ਨੰਦਗੜ੍ਹ ਦੀ ਪੁਲਿਸ ਵਲੋਂ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਅੱਜ ਮੁੱਖ ਮੰਤਰੀ ਦੀ ਬਠਿੰਡਾ ਆਮਦ ਦੌਰਾਨ ਕਿਸਾਨ ਮੋਰਚੇ ਵਲੋਂ ਕੀਤਾ ਜਾ ਸਕਦਾ ‘ਗੁਪਤ ਪੈਂਤੜਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।