30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਭਾਕਿਯੂ ਕ੍ਰਾਂਤੀਕਾਰੀ ਪੰਜਾਬ ਬਲਾਕ ਰਾਮਪੁਰਾ ਵਲੋਂ ਕੱਲ੍ਹ ਦੇ ਪ੍ਰਦਰਸ਼ਨ ਸੰਬੰਧੀ ਬਾਲਿਆਂਵਾਲੀ ਵਿਖੇ ਮੀਟਿੰਗ

ਬਾਲਿਆਂਵਾਲੀ, 29 ਅਗਸਤ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਬਲਾਕ ਰਾਮਪੁਰਾ ਦੀ ਅਹਿਮ ਮੀਟਿੰਗ ਪਿੰਡ ਬਾਲਿਆਂਵਾਲੀ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੋਰਾ ਡਿੱਖ ਦੀ ਅਗਵਾਈ ਹੇਠ ਹੋਈ। ਜਿਸ ’ਚ ਰਾਮਪੁਰਾ ਬਲਾਕ ਅਧੀਨ ਆਉਂਦੀਆਂ ਪਿੰਡ ਇਕਾਈਆਂ ਵਲੋਂ ਜਥੇਬੰਦੀ ਨੇ ਸ਼ਮੂਲੀਅਤ ਕਰਕੇ ਪਹਿਲਾਂ ਭੇਜੇ ਸੱਦਿਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ।

ਅਜੀਤ ਡੈਸਕ 30-08-2026
ਬਾਲਿਆਂਵਾਲੀ, 29 ਅਗਸਤ (ਕੁਲਦੀਪ ਮਤਵਾਲਾ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਬਲਾਕ ਰਾਮਪੁਰਾ ਦੀ ਅਹਿਮ ਮੀਟਿੰਗ ਪਿੰਡ ਬਾਲਿਆਂਵਾਲੀ ਵਿਖੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੋਰਾ ਡਿੱਖ ਦੀ ਅਗਵਾਈ ਹੇਠ ਹੋਈ। ਜਿਸ ’ਚ ਰਾਮਪੁਰਾ ਬਲਾਕ ਅਧੀਨ ਆਉਂਦੀਆਂ ਪਿੰਡ ਇਕਾਈਆਂ ਵਲੋਂ ਜਥੇਬੰਦੀ ਨੇ ਸ਼ਮੂਲੀਅਤ ਕਰਕੇ ਪਹਿਲਾਂ ਭੇਜੇ ਸੱਦਿਆਂ ਬਾਰੇ ਰਿਪੋਰਟ ਪੇਸ਼ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ 2 ਦੌਰਾਨ ਜੋ ਨੁਕਸਾਨ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦਾ ਕੀਤਾ ਸੀ। ਉਸਨੂੰ ਲੈਕੇ ਟਰਾਲੀ ਚੋਰਾਂ ਦੇ ਪੋਸਟਰ ਹੁਣ ਵੱਖ ਵੱਖ ਪਿੰਡਾਂ ਅੰਦਰ ਲਗਾਉਣ ਦੀ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਤਾਂ ਜੋ ਪੰਜਾਬ ਅੰਦਰ ਚੋਣਾਂ ਦੇ ਦੌਰ ਦੌਰਾਨ ਇਨ੍ਹਾਂ ਵਲੋਂ ਵੋਟਾਂ ਮੰਗਣ ਵੇਲੇ ਇਹ ਪੋਸਟਰ ਇਨ੍ਹਾਂ ਦੇ ਕੀਤੇ ਗਏ ਜ਼ੁਲਮ ਨੂੰ ਮੁੜਤੋਂ ਯਾਦ ਦਿਵਾਉਂਦੇ ਰਹਿਣ। ਕਿਸਾਨਾਂ ਨੇ ਕਿਹਾ ਕਿ ਸ਼ੰਭੂ ਖਨੌਰੀ ਮੋਰਚੇ ਦੌਰਾਨ ਜੋ ਕਿਸਾਨ ਸ਼ਹੀਦ ਹੋ ਗਏ ਸਨ ਜਾਂ ਜ਼ਖ਼ਮੀ ਹੋ ਗਏ ਸਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਭਾਰਤ ਅਮਰੀਕਾ ਟਰੇਡ ਡੀਲ ਬਹੁਤ ਗੰਭੀਰ ਸੰਕਟ ਦੇਸ਼ ਵਾਸੀਆਂ ਉੱਪਰ ਥੋਪ ਦਿੱਤਾ ਗਿਆ ਹੈ। ਇਸ ਦੇ ਰੋਸ ਵਜੋਂ 31 ਨੂੰ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ ਹੈ। ਇਸ ਮੀਟਿੰਗ ਚ ਰਾਮਪੁਰਾ ਬਲਾਕ ਦੇ ਪ੍ਰਧਾਨ ਭੋਲਾ ਸਿੰਘ ਢੱਡੇ, ਰਾਮਪੁਰਾ ਬਲਾਕ ਪ੍ਰੈੱਸ ਸਕੱਤਰ ਸੁਖਮੰਦਰ ਸਿੰਘ ਬਾਲਿਆਂਵਾਲੀ, ਇਕਾਈ ਬਾਲਿਆਂਵਾਲੀ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਰੰਧਾਵਾ, ਡਾ: ਪਲਵਿੰਦਰ ਕੁਮਾਰ ਖ਼ਜ਼ਾਨਚੀ, ਸੁੱਚਾ ਸਿੰਘ ਵੜੈਚ, ਪਰਲਾਦ ਸ਼ਰਮਾ, ਨਿਸ਼ਾਨ ਸਿੰਘ, ਜਸਵੰਤ ਸਿੰਘ ਖਾਲਸਾ, ਗੁਰਦੀਪ ਸਿੰਘ, ਰੂਪ ਸਿੰਘ, ਪਾਲਾ ਸਿੰਘ, ਰਾਜਾ ਸਿੰਘ ਆਦਿ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਫੁੱਲੋਖਾਰੀ ’ਚ ਨਵਜੋਤ ਗੁਣੀ ਦੀ ਚੜ੍ਹਤ, 15 ਪਰਿਵਾਰ ਭਾਜਪਾ ਦੇ ਕਾਫ਼ਲੇ ’ਚ ਸ਼ਾਮਿਲ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਵੱਡਾ ਗੁਰੂਸਰ ਮਹਿਰਾਜ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।