26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪਿੰਡ ਜੱਜਲ ਵਿਖੇ ਪੇਂਡੂ ਖੇਡ ਮੈਦਾਨ ਦਾ ਉਦਘਾਟਨ

ਰਾਮਾਂ ਮੰਡੀ, 25 ਅਗਸਤ (ਤਰਸੇਮ ਸਿੰਗਲਾ)-ਪਿੰਡ ਜੱਜਲ ਵਿਖੇ ਉਸਾਰੇ ਗਏ ਖੇਡ ਮੈਦਾਨ ਦਾ ਉਦਘਾਟਨ ਪ੍ਰੋ. ਬਲਜਿੰਦਰ ਕੌਰ ਹਲਕਾ ਵਿਧਾਇਕਾ ਨੇ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ ਅਤੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ।

ਅਜੀਤ ਡੈਸਕ 26-08-2026
ਰਾਮਾਂ ਮੰਡੀ, 25 ਅਗਸਤ (ਤਰਸੇਮ ਸਿੰਗਲਾ)-ਪਿੰਡ ਜੱਜਲ ਵਿਖੇ ਉਸਾਰੇ ਗਏ ਖੇਡ ਮੈਦਾਨ ਦਾ ਉਦਘਾਟਨ ਪ੍ਰੋ. ਬਲਜਿੰਦਰ ਕੌਰ ਹਲਕਾ ਵਿਧਾਇਕਾ ਨੇ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ ਅਤੇ ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਵੰਡਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਪਿੰਡਾਂ ਵਿਚ ਆਧੁਨਿਕ ਖੇਡ ਮੈਦਾਨ ਤਿਆਰ ਹੋਣ ਨਾਲ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਵਧੀਆ ਮੌਕੇ ਮਿਲਣਗੇ। ਸਰਕਾਰ ਵਲੋਂ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ। ਪ੍ਰੋ: ਬਲਜਿੰਦਰ ਕੌਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਮੈਦਾਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਪੰਜਾਬ ਨੂੰ ਮੁੜ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣਾ ਹੈ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਡਾਕਟਰ ਆਈਟੀ ਮੈਨੇਜਰ, ਜਗਵਿੰਦਰ ਸਿੰਘ ਕੋਟਬਖਤੂ ਚੇਅਰਮੈਨ ਬਲਾਕ ਸੰਮਤੀ, ਕੁਲਦੀਪ ਸਿੰਘ ਸਰਪੰਚ ਬੰਗੀ, ਨਿਰਮਲ ਸਿੰਘ ਮੇਘਵਾਲ ਸਰਪੰਚ ਸੇਖੂ, ਸਰਦੂਲ ਸਿੰਘ ਸਰਪੰਚ ਰਾਮਸਰਾ, ਗੁਰਜੰਟ ਸਿੰਘ ਸੰਧੂ ਆਪ ਆਗੂ ਮਾਨਵਾਲਾ, ਬਿੰਦਰ ਕੌਰ ਸੰਧੂ ਸਰਪੰਚ ਮਾਨਵਾਲਾ, ਪਿੰਡ ਵਾਸੀ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਲੋਕਾਂ ਦਾ ਪਿਆਰ ਅਤੇ ਸਤਿਕਾਰ ਹੀ ਮੈਨੂੰ ਥੱਕਣ ਨਹੀਂ ਦਿੰਦਾ-ਚੇਅਰਮੈਨ ਮਾਨ ਪਿੰਡ ਰਾਮੂੰਵਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ... ਅਗਲੀ ਖ਼ਬਰ ਮੇਰਾ ਹਲਕਾ ਮੇਰਾ ਪਰਿਵਾਰ ਤਹਿਤ, ਹਲਕਾ ਵਿਧਾਇਕਾ ਨੇ ਮੁਟਿਆਰਾਂ ਨਾਲ ਮਿਲ ਕੇ ਮਨਾਇਆ ਤੀਜ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।