26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮੇਰਾ ਹਲਕਾ ਮੇਰਾ ਪਰਿਵਾਰ ਤਹਿਤ, ਹਲਕਾ ਵਿਧਾਇਕਾ ਨੇ ਮੁਟਿਆਰਾਂ ਨਾਲ ਮਿਲ ਕੇ ਮਨਾਇਆ ਤੀਜ ਦਾ ਤਿਉਹਾਰ

ਰਾਮਾਂ ਮੰਡੀ, 25 ਅਗਸਤ (ਤਰਸੇਮ ਸਿੰਗਲਾ)-ਸਥਾਨਕ ਐੱਮ. ਐੱਸ.

ਮੁਟਿਆਰਾਂ ਨਾਲ ਗਿੱਧੇ ਵਿਚ ਮਨੋਰੰਜਨ ਕਰਦੀ ਹੋਈ ਹਲਕਾ ਵਿਧਾਇਕਾ। ਤਸਵੀਰ: ਸਿੰਗਲਾ 26-08-2026
ਰਾਮਾਂ ਮੰਡੀ, 25 ਅਗਸਤ (ਤਰਸੇਮ ਸਿੰਗਲਾ)-ਸਥਾਨਕ ਐੱਮ.ਐੱਸ.ਡੀ. ਸ. ਸ. ਅਤੇ ਐੱਸ.ਐੱਸ.ਐੱਮ.ਡੀ. ਇੰਗਲਿਸ਼ ਮੀਡੀਅਮ ਸਕੂਲ ਵਿਖੇ ਸਕੂਲ ਕਮੇਟੀ ਪ੍ਰਧਾਨ ਨਰੇਸ਼ ਠੂਨੀਆ ਅਤੇ ਬੰਟੀ ਗਰਗ ਮੈਨੇਜਰ ਦੀ ਅਗਵਾਈ ਹੇਠ ਮਨਾਏ ਗਏ ਤੀਜ ਦੇ ਤਿਉਹਾਰ ‘ਤੀਆਂ ਰੰਗਲੇ ਪੰਜਾਬ ਦੀਆਂ’ ਵਿਚ ‘ਮੇਰਾ ਹਲਕਾ ਮੇਰਾ ਪਰਿਵਾਰ’ ਮਿਸ਼ਨ ਦੇ ਤਹਿਤ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਮੁੱਖ ਮਹਿਮਾਨ ਅਤੇ ਪ੍ਰਵੀਨ ਜਿੰਦਲ ਪਤਨੀ ਪ੍ਰਵੀਨ ਕੁਮਾਰ ਪੱਕਾ ਸਾਬਕਾ ਕੌਂਸਲਰ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਵਿਧਾਇਕਾ ਅਤੇ ਸ਼੍ਰੀਮਤੀ ਪੱਕਾ ਦੇ ਸਨਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਰੁਚਿਕਾ ਗੋਇਲ ਅਤੇ ਸਕੂਲ ਸਟਾਫ਼ ਵਲੋਂ ‘ਜਾਗੋ’ ਕੱਢੀ ਗਈ। ਵਿਧਾਇਕਾ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਮੁਟਿਆਰਾਂ ਨਾਲ ਗਿੱਧੇ ਵਿਚ ਸ਼ਾਮਲ ਕੇ ਸਮਾਗਮ ਦੀ ਸ਼ੋਭਾ ਵਧਾਈ। ਮੌਜੂਦ ਮੁਟਿਆਰਾਂ ਸਕੂਲ ਪ੍ਰਬੰਧਕਾਂ ਅਤੇ ਸਟਾਫ ਨੂੰ ਤੀਜ ਉਤਸਵ ਦੀ ਵਧਾਈ ਦਿੰਦੇ ਹੋਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਇਸ ਲਈ ਲੋਕਾਂ ਨਾਲ ਮਿਲਕੇ ਤਿਉਹਾਰ ਮਨਾਉਣ ਵਿਚ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗਿੱਧਾ ਅਤੇ ਭੰਗੜੇ ਦੀਆਂ ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਧੂੰਮਾਂ ਹਨ। ਇਸ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਵੀ ਬਹੁਤ ਹੀ ਸੁੰਦਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਅਮਰਜੀਤ ਗਿਰੀ ਚੇਅਰਮੈਨ, ਸੰਜੀਵ ਕੁਮਾਰ ਮੌੜ ਮੀਤ ਪ੍ਰਧਾਨ, ਦੇਸ ਰਾਜ ਚਲਾਣਾ ਮੀਤ ਪ੍ਰਧਾਨ, ਮੈਨੇਜਰ ਬੰਟੀ ਗਰਗ, ਕੇਵਲ ਸਿੰਗਲਾ, ਪਵਨ ਕਾਲੜਾ, ਅਸ਼ੋਕ ਬਾਂਸਲ, ਪ੍ਰਵੀਨ ਸਿੰਗਲਾ, ਹਰਕਿਰਨ ਕੌਰ ਤੋਂ ਇਲਾਵਾ ਇਲਾਕੇ ਦੇ ਕੌਂਸਲਰ ਅਸ਼ੋਕ ਕੁਮਾਰ ਗੋਇਲ ਅਤੇ ਸ਼ੈਲਰ ਐੱਸੋਸੀਏਸ਼ਨ, ਜੈਪਾਲ ਬਖਤੂ, ਡਾ: ਵਿਨੋਦ ਗੋਇਲ, ਪ੍ਰਵੀਨ ਕੁਮਾਰ ਪੱਕਾ, ਸੁਖਵੰਤ ਸਿੰਘ ਕਾਲਾ, ਨੀਰੂ ਬਾਂਸਲ, ਸ਼ਿਵਾਨੀ ਗੋਇਲ, ਪੂਜਾ ਰਾਣੀ, ਅਰੁਣ ਕੁਮਾਰ ਕਾਦੀ ਚੱਠਾ ਸਮੇਤ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਮੁਟਿਆਰਾਂ ਮੌਜੂਦ ਰਹੀਆਂ।
ਪਿਛਲੀ ਖ਼ਬਰ ਪਿੰਡ ਜੱਜਲ ਵਿਖੇ ਪੇਂਡੂ ਖੇਡ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ ਕਟਾਰ ਸਿੰਘ ਵਾਲਾ ’ਚ ਸੋਲਰ ਸਟਰੀਟ ਲਾਈਟਾਂ ਲੱਗਣ ਨਾਲ ਲੋਕਾਂ ਨੂੰ ਹਨੇਰੇ ਤੋਂ ਮਿਲੀ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।