21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰੋਫੈਸਰਾਂ ਨੇ ਕੱਢਿਆ ‘ਮੋਮਬੱਤੀ ਮਾਰਚ’

ਬਠਿੰਡਾ, 20 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ-ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵਲੋਂ ਡੀ. ਏ.

ਆਪਣੀਆਂ ਮੰਗਾਂ ਦੀ ਪੂਰਤੀ ਲਈ ਮੋਮਬੱਤੀ ਮਾਰਚ ਕਰਨ ਸਮੇਂ ਡੀਏਵੀ ਕਾਲਜ ਬਠਿੰਡਾ ਦੇ ਪ੍ਰੋਫੈਸਰ। ਤਸਵੀਰ : ਲਵਲੀ 21-08-2026
ਬਠਿੰਡਾ, 20 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਪੰਜਾਬ-ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵਲੋਂ ਡੀ.ਏ.ਵੀ. ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰੋਫੈਸਰਾਂ ਨੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅੱਜ ਸ਼ਾਮੀਂ ਕਾਲਜ ਦੇ ਮੁੱਖ ਗੇਟ ’ਤੇ ਸ਼ਾਂਤਮਈ ‘ ਕੈਂਡਲ ਮਾਰਚ’ ਕੱਢਿਆ। ਇਹ ਰੋਸ ਪ੍ਰਦਰਸ਼ਨ ਮੈਨੇਜਮੈਂਟ ਕਮੇਟੀ ਖ਼ਿਲਾਫ਼ ਕੀਤਾ ਗਿਆ। ਇਸ ਮੌਕੇ ਡੀ.ਏ.ਵੀ. ਕਾਲਜ ਦੇ ਸਥਾਨਕ ਪ੍ਰਧਾਨ ਪ੍ਰੋ. ਮੀਤੂ ਐਸ. ਵਧਵਾ ਨੇ ਦੱਸਿਆ ਕਿ ਸਟਾਫ਼ ਮੈਂਬਰਾਂ ਦੀ ‘ਸੀਏਐਸ’ ਤਰੱਕੀ ਪਿਛਲੇ ਕਈ ਸਾਲਾਂ ਤੋਂ ਨਹੀਂ ਹੋ ਰਹੀ, ਜਦਕਿ ਸੱਤਵੇਂ ਪੇ ਕਮਿਸ਼ਨ ਦੇ ਬਕਾਏ ਵੀ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ 25/75 ਪੋਸਟਾਂ ’ਤੇ ਕੰਮ ਕਰ ਰਹੇ ਅਧਿਆਪਕਾਂ ਦੇ ਮਸਲੇ, ਸੰਬੰਧਿਤ ਯੂਨੀਵਰਸਿਟੀ ਤੋਂ ਅਧਿਆਪਕਾਂ ਦੀ ਪ੍ਰਵਾਨਗੀ ਅਤੇ ਸੇਵਾਮੁਕਤ ਅਧਿਆਪਕਾਂ ਨੂੰ ਬਣਦੇ ਪੂਰੇ ਲਾਭ ਨਾ ਮਿਲਣ ਸਮੇਤ ਕਈ ਹੋਰ ਮਸਲੇ ਲੰਮੇ ਸਮੇਂ ਤੋਂ ਲਟਕ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ, ਇਸੇ ਕਰਕੇ ਫਿਲਹਾਲ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟਾਇਆ ਜਾ ਰਿਹਾ ਹੈ। ਜੇਕਰ ਮੈਨੇਜਿੰਗ ਕਮੇਟੀ ਵਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਾ. ਸੀਸਪਾਲ ਜਿੰਦਲ ਨੇ ਕਿਹਾ ਕਿ ਡੀ.ਏ.ਵੀ. ਮੈਨੇਜਿੰਗ ਕਮੇਟੀ ਵਲੋਂ ਕਾਲਜਾਂ ਦੇ ਮਸਲਿਆਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ। ਜੇਕਰ ਮਸਲਿਆਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਦਿੱਲੀ ਸਥਿਤ ਮੈਨੇਜਿੰਗ ਕਮੇਟੀ ਦੇ ਦਫ਼ਤਰ ਦਾ ਘਿਰਾਓ ਕਰਨ ਵਰਗੇ ਅਗਲੇ ਕਦਮ ਵੀ ਚੁੱਕਣਗੇ।
ਪਿਛਲੀ ਖ਼ਬਰ ਜ਼ਿਲ੍ਹਾ ਬਠਿੰਡਾ ’ਚ ਸਭ ਤੋਂ ਪਹਿਲੇ ਸਮਾਰਟ ਸਕੂਲ ਬਣੇ ਪਿੰਡ ਭੂੰਦੜ ਦੇ ਸਰਕਾਰੀ ਸਕੂਲ ’ਚ ਹਰਮੰਦਰ ਸਿੰਘ ਬਰਾੜ ਬੱਚਿਆਂ ਦੇ... ਅਗਲੀ ਖ਼ਬਰ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਠੁੱਸ, ਅਮਨ- ਕਾਨੂੰਨ ਦੀ ਹਾਲਤ ਵਿਗੜੀ- ਟਹਿਲ ਸਿੰਘ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।