21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਲਹਿਰਾਇਆ ਪਰਚਮ

ਰਾਮਾਂ ਮੰਡੀ, 20 ਅਗਸਤ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)—ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਸ਼ੂਟਿੰਗ, ਰੈਸਲਿੰਗ ਅਤੇ ਤੀਰਅੰਦਾਜ਼ੀ ਵਿਚ ਕਈ ਤਮਗੇ ਜਿੱਤੇ, ਜਦਕਿ ਕਈ ਖਿਡਾਰੀਆਂ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਵੀ ਹੋਈ ਹੈ।

ਜੇਤੂ ਵਿਦਿਆਰਥੀਆਂ ਦੀ ਸਕੂਲ ਸਟਾਫ ਨਾਲ ਤਸਵੀਰ। ਤਸਵੀਰ: ਸਿੰਗਲਾ 21-08-2026
ਰਾਮਾਂ ਮੰਡੀ, 20 ਅਗਸਤ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)—ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਸ਼ੂਟਿੰਗ, ਰੈਸਲਿੰਗ ਅਤੇ ਤੀਰਅੰਦਾਜ਼ੀ ਵਿਚ ਕਈ ਤਮਗੇ ਜਿੱਤੇ, ਜਦਕਿ ਕਈ ਖਿਡਾਰੀਆਂ ਦੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੋਣ ਵੀ ਹੋਈ ਹੈ। ਸ਼ੂਟਿੰਗ ਵਿਚ ਅੰਸ਼ਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤਿਆ ਅਤੇ ਸਟੇਟ ਪੱਧਰ ਲਈ ਚੁਣੀ ਗਈ। ਰੈਸਲਿੰਗ ਵਿਚ ਅਵਨੀਤ ਕੌਰ ਨੇ 46 ਕਿੱਲੋ, ਇਸ਼ਰੀਤ ਕੌਰ ਨੇ 65 ਕਿੱਲੋ ਅਤੇ ਪਵਨਪ੍ਰੀਤ ਸਿੰਘ ਨੇ 65 ਕਿੱਲੋ ਵਰਗ ਭਾਰ ਵਿਚ ਕਾਂਸੀ ਦੇ ਤਮਗੇ ਜਿੱਤੇ। ਸਹਿਜਪ੍ਰੀਤ ਸਿੰਘ ਨੇ 68 ਕਿੱਲੋ ਭਾਰ ਵਰਗ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਅੰਡਰ-19 ਗਰਲਜ਼ ਰਿਕਰਵ ਤੀਰਅੰਦਾਜ਼ੀ ਵਿੱਚ ਅਰਮਾਨਦੀਪ ਕੌਰ ਨੇ ਸੋਨੇ, ਪ੍ਰਾਚੀ ਨੇ ਚਾਂਦੀ ਅਤੇ ਖੁਸ਼ਦੀਪ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਦੀ ਸਟੇਟ ਪੱਧਰ ਲਈ ਚੋਣ ਵੀ ਹੋਈ। ਅੰਡਰ-19 ਬੋਇਜ਼ ਰਿਕਰਵ ਵਿਚ ਕਰਨਜੋਤ ਸਿੰਘ ਨੇ ਚਾਂਦੀ ਅਤੇ ਅਰਮਾਨਦੀਪ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਖਿਡਾਰੀਆਂ ਦੀ ਵੀ ਸਟੇਟ ਪੱਧਰ ਲਈ ਚੋਣ ਹੋਈ। ਅੰਡਰ-14 ਵਿਚ ਅਸ਼ਵਮੀਤ ਸਿੰਘ ਨੇ ਕਾਂਸੀ ਦਾ ਤਮਗਾ ਜਿੱਤ ਕੇ ਸਟੇਟ ਪੱਧਰ ਲਈ ਜਗ੍ਹਾ ਬਣਾਈ, ਜਦਕਿ ਅੰਡਰ-17 ਬੋਇਜ਼ ਵਿਚ ਸ਼ੁਭ ਮੀਤ ਸਿੰਘ ਅਤੇ ਅੰਡਰ-1 7 ਗਰਲਜ਼ ਵਿਚ ਨੋਬਲਪ੍ਰੀਤ ਕੌਰ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਨਰਿੰਦਰ ਕੁਮਾਰ ਗੋਇਲ, ਜੈਪਾਲ ਗਰਗ ਅਤੇ ਮਹਿੰਦਰ ਪਾਲ ਗਰਗ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਡਾ. ਨਵਦੀਪ ਕੌਰ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਖੇ ‘ਦੇਸ਼ ਵੰਡ ਦੇ ਦਰਦ ਦਾ ਯਾਦਗਾਰੀ ਦਿਹਾੜਾ’ ਵਿਸ਼ੇ ਉੱਤੇ ਵਿਸ਼ੇਸ਼ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।