ਸੜਕ ਨਿਰਮਾਣ ਦੀ ਧੀਮੀ ਰਫ਼ਤਾਰ ਨੇ ਲੋਕਾਂ ਦੇ ਕਾਰੋਬਾਰ ਕੀਤੇ ਠੱਪ ਬਦਲਵਾਂ ਪ੍ਰਬੰਧ ਨਾ ਹੋਣ ਕਰਕੇ ਲਾਂਘਾ ਹੋਇਆ ਬੰਦ
ਭੁੱਚੋ ਮੰਡੀ, 18 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਕੈਂਚੀਆਂ ਤੋਂ ਮੇਨ ਬਜ਼ਾਰ ਭੁੱਚੋ ਮੰਡੀ ਨੂੰ ਜਾਂਦੀ ਸੜਕ ਨੂੰ ਨਵਿਆਉਣ ਦੇ ਕੰਮ ਦੀ ਰਫ਼ਤਾਰ ਬਹੁਤ ਘੱਟ ਹੋਣ ਕਾਰਨ ਸੜਕ ਉੱਪਰ ਲੱਗਦੀਆਂ ਦੁਕਾਨਾਂ ਦਾ ਕੰਮ ਲਗਭਗ ਠੱਪ ਹੋ ਚੁੱਕਾ ਹੈ। ਟਰੈਫਿਕ ਨੂੰ ਚੱਲਦਾ ਰੱਖਣ ਲਈ ਕੋਈ ਬਦਲਵੇਂ ਰਸਤੇ ਦਾ ਪ੍ਰਬੰਧ ਕੀਤੇ ਬਗੈਰ ਸਾਰੀ ਸੜਕ ਪੁੱਟ ਦਿੱਤੀ ਗਈ, ਜਿਸ ਕਾਰਨ ਲੋਕਾਂ ਨੂੰ ਮੰਡੀ ਜਾਣ ਲਈ ਲਹਿਰਾ ਬੇਗਾ ਵਾਲੀ ਸੜਕ ਜਾਂ ਗੁਰਦੁਆਰਾ ਲਵੇਰੀਸਰ ਵਾਲੀ ਸੜਕ ਰਾਹੀ ਜਾਣ ਵਾਸਤੇ ਲੰਬਾ ਪੈਂਡਾ ਤਹਿ ਕਰਨਾ ਪੈਂਦਾ ਹੈ।
ਸ
ਸੜਕ ਨਿਰਮਾਣ ਕਾਰਜ ਦੇ ਚੱਲਦਿਆਂ ਵੱਡੇ-ਵੱਡੇ ਪੱਥਰ ਲਗਾਕੇ ਬੰਦ ਕੀਤਾ ਹੋਇਆ ਭੁੱਚੋ ਕੈਂਚੀਆਂ ਤੋਂ ਭੁੱਚੋ ਮੰਡੀ ਜਾਣ ਵਾਲਾ ਮੁੱਖ ਮਾਰਗ। ਤਸਵੀਰ: ਬਿੱਕਰ ਸਿੰਘ ਸਿੱਧੂ
19-08-2026
ਭੁੱਚੋ ਮੰਡੀ, 18 ਅਗਸਤ (ਬਿੱਕਰ ਸਿੰਘ ਸਿੱਧੂ)-ਭੁੱਚੋ ਕੈਂਚੀਆਂ ਤੋਂ ਮੇਨ ਬਜ਼ਾਰ ਭੁੱਚੋ ਮੰਡੀ ਨੂੰ ਜਾਂਦੀ ਸੜਕ ਨੂੰ ਨਵਿਆਉਣ ਦੇ ਕੰਮ ਦੀ ਰਫ਼ਤਾਰ ਬਹੁਤ ਘੱਟ ਹੋਣ ਕਾਰਨ ਸੜਕ ਉੱਪਰ ਲੱਗਦੀਆਂ ਦੁਕਾਨਾਂ ਦਾ ਕੰਮ ਲਗਭਗ ਠੱਪ ਹੋ ਚੁੱਕਾ ਹੈ। ਟਰੈਫਿਕ ਨੂੰ ਚੱਲਦਾ ਰੱਖਣ ਲਈ ਕੋਈ ਬਦਲਵੇਂ ਰਸਤੇ ਦਾ ਪ੍ਰਬੰਧ ਕੀਤੇ ਬਗੈਰ ਸਾਰੀ ਸੜਕ ਪੁੱਟ ਦਿੱਤੀ ਗਈ, ਜਿਸ ਕਾਰਨ ਲੋਕਾਂ ਨੂੰ ਮੰਡੀ ਜਾਣ ਲਈ ਲਹਿਰਾ ਬੇਗਾ ਵਾਲੀ ਸੜਕ ਜਾਂ ਗੁਰਦੁਆਰਾ ਲਵੇਰੀਸਰ ਵਾਲੀ ਸੜਕ ਰਾਹੀ ਜਾਣ ਵਾਸਤੇ ਲੰਬਾ ਪੈਂਡਾ ਤਹਿ ਕਰਨਾ ਪੈਂਦਾ ਹੈ। ਜਿਸ ਕਾਰਨ ਮੰਡੀ ਵਿਚ ਲੋਕਾਂ ਦੀ ਆਵਾਜਾਈ ਬਹੁਤ ਜ਼ਿਆਦਾ ਘੱਟਣ ਨਾਲ ਸਾਰੀ ਬਜ਼ਾਰੀ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਦੋ ਪਹੀਆ ਵਾਹਨਾਂ ਨੂੰ ਛੱਡ ਬਾਕੀ ਸਾਰੇ ਵਹੀਕਲ ਦਾ ਲਾਘਾਂ ਪਿਛਲੇ ਇਕ ਮਹੀਨੇ ਤੋਂ ਬੰਦ ਪਿਆ ਹੈ, ਜਿਸ ਕਾਰਨ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮਾਰਗ ਬੰਦ ਹੋਣ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੰਬਾ ਚੱਕਰ ਲਗਾਉਣਾ ਪੈ ਰਿਹਾ ਹੈ, ਜਿਸ ਨਾਲ ਸਮੇਂ ਅਤੇ ਬਾਲਣ ਦੋਂਵਾਂ ਦੀ ਬਰਬਾਦੀ ਹੋ ਰਹੀ ਹੈ। ਮੁੱਖ ਲਾਂਘਾ ਬੰਦ ਹੋਣ ਕਾਰਨ ਬਦਲਵੇਂ ਮਾਰਗਾਂ ’ਤੇ ਆਵਾਜਾਈ ਦਾ ਦਬਾਅ ਅਚਾਨਕ ਵੱਧਣ ਕਾਰਨ ਦਿਨ ਭਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਮੰਡੀ ਦੀਆਂ ਅੰਦਰੂਨੀ ਗਲੀਆਂ ਵਿਚ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਜਿਸ ਨਾਲ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਨਿਰਮਾਣ ਦੇ ਚੱਲਦਿਆਂ ਗਾਹਕਾਂ ਦੀ ਆਵਾਜਾਈ ਘੱਟ ਹੋਣ ਕਾਰਨ ਮੰਡੀ ਦੇ ਬਾਜ਼ਾਰਾਂ ਅਤੇ ਰੋਡ ਦੇ ਕਿਨਾਰੇ ਸਥਿਤ ਦੁਕਾਨਦਾਰਾਂ ਦਾ ਕਾਰੋ ਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਵਪਾਰੀਆਂ ਵਿਚ ਚਿੰਤਾ ਦਾ ਮਾਹੌਲ ਹੈ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਪੂਰਾ ਕਰਵਾਇਆ ਜਾਵੇ ਅਤੇ ਜਦੋਂ ਤੱਕ ਪੂਰਾ ਨਿਰਮਾਣ ਨਹੀਂ ਹੋ ਜਾਂਦਾ, ਤਦ ਤੱਕ ਘੱਟੋ-ਘੱਟ ਸੜਕ ਦਾ ਇਕ ਹਿੱਸਾ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।