ਨੈਸ਼ਨਲ ਹਾਈਵੇ 07 ’ਤੇ ਬੰਦ ਸਟਰੀਟ ਲਾਈਟਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਤੱਕ ਰਾਤ ਨੂੰ ਨਹੀਂ ਦਿਸਦੀ ਸੜਕ
ਭੁੱਚੋ ਮੰਡੀ, 10 ਅਗਸਤ (ਬਿੱਕਰ ਸਿੰਘ ਸਿੱਧੂ)- ਨੈਸ਼ਨਲ ਹਾਈਵੇ-07 ‘ਤੇ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਦੇ ਨੇੜੇ ਤੱਕ ਲੱਗੀਆਂ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਦੇ ਸਮੇਂ ਪੂਰਾ ਮਾਰਗ ਹਨੇਰੇ ਵਿਚ ਡੁੱਬਿਆਂ ਰਹਿੰਦਾ ਹੈ। ਵਿਅਸਤ ਹਾਈਵੇ ‘ਤੇ ਰੌਸ਼ਨੀ ਦਾ ਪ੍ਰਬੰਧ ਠੀਕ ਨਾ ਹੋਣ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭੁੱਚੋ ਕੈਂਚੀਆਂ ਦੇ ਨੇੜੇ ਨੈਸ਼ਨਲ ਹਾਈਵੇ ‘ਤੇ ਲਾਈਟਾਂ ਬੰਦ ਹੋਣ ਕਾਰਨ ਛਾਇਆ ਹਨੇਰਾ। ਤਸਵੀਰ: ਬਿੱਕਰ ਸਿੰਘ ਸਿੱਧੂ
11-08-2026