11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

- ਮਾਮਲਾ ਪਾਵਰਕਾਮ ’ ਚ ਮਰਜ਼ ਕਰਨ ਲਈ ਪੰਜਾਬ ਸਰਕਾਰ ਵਲੋਂ ਨਿਯੁਕਤੀ ਰੋਕਣ ਦਾ - ਲਹਿਰਾ ਥਰਮਲ ਦੇ ਠੇਕਾ ਮੁਲਾਜ਼ਮ ਵਲੋਂ ਮੁਕੰਮਲ ਹੜਤਾਲ ਦੌਰਾਨ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

ਲਹਿਰਾ ਮੁਹੱਬਤ, 10 ਅਗਸਤ (ਸੁਖਪਾਲ ਸਿੰਘ ਸੁੱਖੀ)-ਸਾਂਝੀ ਥਰਮਲਜ਼ ਕੰਟਰੈਕਟਰ ਵਰਕਰ ਸਘੰਰਸ਼ ਕਮੇਟੀ ਏਟਕ ਪੰਜਾਬ ਦੇ ਸੱਦੇ ਤਹਿਤ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ’ਚ ਠੇਕਾ ਪ੍ਰਣਾਲੀ ਰਾਹੀੰ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਜੀ. ਐਚ.

ਅਜੀਤ ਡੈਸਕ 11-08-2026
ਲਹਿਰਾ ਮੁਹੱਬਤ, 10 ਅਗਸਤ (ਸੁਖਪਾਲ ਸਿੰਘ ਸੁੱਖੀ)-ਸਾਂਝੀ ਥਰਮਲਜ਼ ਕੰਟਰੈਕਟਰ ਵਰਕਰ ਸਘੰਰਸ਼ ਕਮੇਟੀ ਏਟਕ ਪੰਜਾਬ ਦੇ ਸੱਦੇ ਤਹਿਤ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ’ਚ ਠੇਕਾ ਪ੍ਰਣਾਲੀ ਰਾਹੀੰ ਕੰਮ ਕਰਦੇ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੀ ਅਗਵਾਈ ਹੇਠ 30 ਜੁਲਾਈ ਤੋਂ ਜਾਰੀ ਮੁਕੰਮਲ ਹੜ੍ਹਤਾਲ ਦੌਰਾਨ 12ਵੇਂ ਦਿਨ ਵਿਚ ਸ਼ਾਮਿਲ ਹੈ। ਇਸ ਸਮੇਂ ਜਥੇਬੰਦੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਬਾਠ ਤੇ ਰਣਜੀਤ ਸਿੰਘ ਬੱਗਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ 24 ਮਈ ਨੂੰ ਬਿਜਲੀ ਮੰਤਰੀ ਨਾਲ ਹੋਏ ਸਮਝੌਤੇ ਅਨੁਸਾਰ ਸੀ.ਐਮ.ਡੀ ਪਾਵਰਕਾਮ ਵਲੋਂ ਵਿਭਾਗ ਵਿਚ ਮਰਜ਼ ਕਰਨ ਲਈ 30 ਜੂਨ ਦੇ ਜਾਰੀ ਨੋਟੀਫ਼ਿਕੇਸ਼ਨ ਤਹਿਤ ਨਿਯੁੱਕਤੀ ਪੱਤਰ ਜਾਰੀ ਕੀਤੇ ਜਾਣ ਤੇ ਸਰਕਾਰ ਹਰ ਵਾਰ ਠੇਕਾ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਮੁੱਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ’ਚੋਂ ਦਿੱਤੇ ਬਿਆਨ ਨੂੰ ਸਾਢੇ ਚਾਰ ਸਾਲਾਂ ਤੋਂ ਵਧੇਰੇ ਸਮਾਂ ਬੀਤ ਗਿਆ। ਪਰ ਥਰਮਲ ਪਲਾਂਟਾਂ ਦੇ ਠੇਕਾ ਮੁਲਾਜ਼ਮਾਂ ਲਈ ਪੱਕੇ ਰੁਜ਼ਗਾਰ ਦੀ ਕੋਈ ਨੀਤੀ ਨਹੀਂ ਲਿਆਂਦੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਨਿਯੱੁਕਤੀ ਪੱਤਰ ਜਾਰੀ ਨਹੀਂ ਕਰਦੀ ਉਸ ਸਮੇਂ ਤੱਕ ਸਘੰਰਸ਼ ਜਾਰੀ ਰਹੇਗਾ। ਇਸ ਮੌਕੇ ਸਘੰਰਸ਼ ਮੋਰਚੇ ਨੂੰ ਸੇਵਕ ਸਿੰਘ ਲਹਿਰਾ, ਜਗਸੀਰ ਸਿੰਘ ਬਰਨਾਲਾ, ਹਰਪਾਲ ਸਿੰਘ ਆਲੀਕੇ, ਸੱਤਨਾਮ ਸਿੰਘ, ਇਕਬਾਲ ਸਿੰਘ ਖਾਲਸਾ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਨੈਸ਼ਨਲ ਹਾਈਵੇ 07 ’ਤੇ ਬੰਦ ਸਟਰੀਟ ਲਾਈਟਾਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ ਭੁੱਚੋ ਕੈਂਚੀਆਂ ਤੋਂ ਆਦੇਸ਼ ਯੂਨੀਵਰਸਿਟੀ ਤ... ਅਗਲੀ ਖ਼ਬਰ 37 ਸਾਲਾਂ ਤੋਂ ਸੇਵਾ ਦੇ ਰਾਹ ’ਤੇ ‘ਰਾਮਾਂ ਸਹਾਰਾ ਵੈੱਲਫੇਅਰ ਕਲੱਬ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।