09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਵਿਧਾਇਕ ਸਿੱਧੂ ਨੇ ਭਗਤਾ ਭਾਈਕਾ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖੇ

ਅਜੀਤ ਡੈਸਕ 09-05-2026
ਭਗਤਾ ਭਾਈ ਕਾ, 8 ਮਈ (ਸੁਖਪਾਲ ਸਿੰਘ ਸੋਨੀ)- ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਅੱਜ ਭਗਤਾ ਭਾਈਕਾ ਸ਼ਹਿਰ ਵਿੱਚ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਸੜਕਾਂ ਦੇ ਨਵੀਨੀਕਰਨ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ¢ ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਹਰ ਹਲਕੇ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ¢ ਵਿਧਾਇਕ ਸਿੱਧੂ ਨੇ ਕਿਹਾ ਕਿ ਪਹਿਲਾਂ ਵਿਕਾਸ ਕਾਰਜ ਸਿਰਫ਼ ਕਾਗ਼ਜ਼ਾਂ ਤੱਕ ਸੀਮਿਤ ਰਹਿੰਦੇ ਸਨ, ਪਰ ਮਾਨ ਸਰਕਾਰ ਦੇ ਦÏਰ ਵਿਚ ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਵਿਕਾਸ ਦਿਖਾਈ ਦੇ ਰਿਹਾ ਹੈ¢ ਉਨ•ਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਪਿਛਲੇ ਕੁਝ ਸਮੇਂ ਦÏਰਾਨ ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ¢ ਉਨ•ਾਂ ਕਿਹਾ ਕਿ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਰਹਿਨੁਮਾਈ ਹੇਠ ਹਲਕੇ ਦੀਆਂ ਟੁੱਟੀਆਂ ਅਤੇ ਖ਼ਰਾਬ ਸੜਕਾਂ ਦਾ ਨਵੀਨੀਕਰਨ ਤਰਜੀਹ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਆਵਾਜਾਈ ਮਿਲ ਸਕੇ¢ ਇਸ ਮੌਕੇ ਰਾਜਵਿੰਦਰ ਭਗਤਾ, ਜਗਸੀਰ ਸਿੰਘ ਪੰਨੂ, ਸੰਜੀਵ ਬੰਟੀ, ਸੁਰੇਸ਼ ਕੁਮਾਰ ਕਾਲਾ ਸੇਤੀਆ, ਕੁਲਵਿੰਦਰ ਸਿੰਘ ਢਿੱਲੋਂ ਸਰਪੰਚ, ਏਕਮ ਸਿੰਘ ਸਿੱਧੂ, ਡਾ ਕੇਵਲ ਭਗਤਾ, ਬੇਅੰਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਫ਼ੌਜੀ, ਦੀਪਾ ਕੱਪੜੇ ਵਾਲਾ, ਚਤਰਪਾਲ ਸਿੰਘ ਬਾਬਾ, ਬਿੰਦਰ ਸਿੰਘ, ਦੀਪਕ ਮਿੱਤਲ, ਰਾਜ ਸੇਤੀਆ, ਅਨੀਕੇਤ ਸੇਤੀਆ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਰਾਜਾ ਹਮੀਰਗੜ• ਆਦਿ ਲੋਕ ਹਾਜ਼ਰ ਸਨ¢
ਪਿਛਲੀ ਖ਼ਬਰ ਸੂਬੇ 'ਚ ਕਾਰਪੋਰੇਸ਼ਨ ਅਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਭਾਜਪਾ ਕਰੇਗੀ ਵੱਡੀ ਜਿੱਤ ਦਰਜ-ਦਿਆਲ ਸੋਢੀ ਅਗਲੀ ਖ਼ਬਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਕਰੇ ਰਿਹਾਅ, ਭਾਈ ਹਵਾਰਾ ਨੂੰ ਤੁਰੰਤ ਦੇਵੇ ਪੈਰੋਲ- ਜਥੇਦਾਰ ਦਾਦੂਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।