10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਗਰ ਪੰਚਾਇਤ ਮਹਿਰਾਜ ਦੇ ਸਫ਼ਾਈ ਸੇਵਕਾਂ ਵਲੋਂ ਹੜਤਾਲ ਸ਼ੁਰੂ <br/>

ਅਜੀਤ ਡੈਸਕ 09-05-2026
ਮਹਿਰਾਜ, 8 ਮਈ (ਸੁਖਪਾਲ ਮਹਿਰਾਜ)-ਆਪਣੀਆਂ ਮੰਗਾਂ ਮੰਨਵਾਉਣ ਲਈ ਨਗਰ ਪੰਚਾਇਤ ਦੇ ਕੱਚੇ ਅਤੇ ਪੱਕੇ ਸਮੂਹ ਸਫ਼ਾਈ ਕਰਮਚਾਰੀਆਂ ਵਲੋਂ ਪੰਜਾਬ ਪੱਧਰੀ ਹੜ੍ਹਤਾਲ ਦੇ ਸੱਦੇ ਤਹਿਤ ਮੁਕੰਮਲ ਹੜ੍ਹਤਾਲ ਕਰਕੇ ਨਗਰ ਪੰਚਾਇਤ ਦਫ਼ਤਰ ਅੱਗੇ ਰੋਸ ਭਰਪੂਰ ਧਰਨਾ ਦਿੱਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਸੂਰਜ, ਭੋਲਾ ਸਿੰਘ, ਰਾਜੂ, ਬੀਰੂ, ਸੰਜੂ, ਰਾਜ ਕੁਮਾਰ, ਹੇਮਰਾਜ, ਸੂਰਜ ਕੁਮਾਰ, ਦੀਪੂ, ਭਗਤ ਰਾਮ, ਜੱਗੀ, ਸੱਤਨਾਮ, ਗੁਰਪ੍ਰੀਤ ਸਿੰਘ, ਰਵਿੰਦਰ ਕੌਰ, ਸੁਖਵਿੰਦਰ ਕੌਰ, ਅਮਰਜੀਤ ਕੌਰ, ਸੀਮਾ ਖਾਨ, ਨਿਸ਼ੂ ਆਦਿ ਨੇ ਕਿਹਾ ਕਿ ਨਗਰ ਪੰਚਾਇਤ ਮਹਿਰਾਜ ਦੇ ਸਮੂਹ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ, ਜਿਵੇਂਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਠੇਕੇਦਾਰੀ ਪ੍ਰਬੰਧ ਖ਼ਤਮ ਕਰਨਾ, ਤਨਖਾਹਾਂ ਵਿਚ ਵਾਧਾ ਕਰਨਾ ਅਤੇ 31-12-2011 ਨੂੰ ਦਿੱਤੀ ਗਈ ਆਪਸ਼ਨ ਅਨੁਸਾਰ ਪੈਨਸ਼ਨ ਲਾਗੂ ਕਰਨਾ, ਨੂੰ ਲੈ ਕੇ ਜਥੇਬੰਦੀਆਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਕਾਰਨ ਸਮੂਹ ਸਫ਼ਾਈ ਸੇਵਕ ਅਣਮਿੱਥੇ ਸਮੇਂ ਲਈ ਹੜ੍ਹਤਾਲ 'ਤੇ ਚਲੇ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਸੰਘਰਸ਼ ਸੂਬਾ ਕਮੇਟੀ ਦੇ ਫੈਸਲੇ ਤਹਿਤ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ |

ਪਿਛਲੀ ਖ਼ਬਰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਕੇਂਦਰ ਕਰੇ ਰਿਹਾਅ, ਭਾਈ ਹਵਾਰਾ ਨੂੰ ਤੁਰੰਤ ਦੇਵੇ ਪੈਰੋਲ- ਜਥੇਦਾਰ ਦਾਦੂਵਾ... ਅਗਲੀ ਖ਼ਬਰ ਪੀ ਐਮ ਸ੍ਰੀ ਸਕੂਲ ਲੜਕੀਆਂ ਮਹਿਰਾਜ ਵਿਖੇ ਮਾਂ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।