18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਕਿਯੂ ਡਕੌਂਦਾ ਬਲਾਕ ਫੂਲ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 08-05-2026
ਰਾਮਪੁਰਾ ਫੂਲ, 7 ਮਈ (ਸ਼ਰਮਾ)- ਭਾਕਿਯੂ ਡਕੌਂਦਾ ਬਲਾਕ ਫੂਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਫੂਲ ਟਾਊਨ ਵਿਖੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਜਿਸ ਵਿਚ ਸਹਿਕਾਰੀ ਬੈਂਕਾਂ, ਪਾਣੀ ਅਤੇ ਹੋਰ ਸੰਵੇਦਨਸ਼ੀਲ ਮੁੱਦੇ ਵਿਚਾਰੇ ਗਏ¢ ਮੀਟਿੰਗ ਦÏਰਾਨ ਬਲਾਕ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਢਪਾਲੀ ਨੇ ਕਿਹਾ ਕਿ ਪਾਣੀਆਂ ਸੰਬੰਧੀ ਪੰਜਾਬ ਨਾਲ ਹੋਏ ਗੈਰ ਸੰਵਿਧਾਨਕ ਵਿਤਕਰੇ ਤੇ ਪੱਖਪਾਤੀ ਸਮਝੌਤੇ ਰੱਦ ਕੀਤੇ ਜਾਣ ਸੰਸਾਰ ਬੈਂਕ ਦੀ ਯੋਜਨਾ ਅਨੁਸਾਰ ਪਾਣੀ ਉੱਤੇ ਕਾਰਪੋਰੇਟ ਕੰਟਰੋਲ ਦੀ ਨੀਤੀ ਰੱਦ ਕੀਤੀ ਜਾਵੇ ਦਰਿਆਵਾਂ, ਉਦਯੋਗਾਂ ਵਲੋਂ ਧਰਤੀ ਵਿੱਚ ਸਿੱਧਾ ਦੂਸ਼ਿਤ ਪਾਣੀ ਸੁੱਟਣ ਦੇ ਅਮਲ ਨੂੰ ਸਜ਼ਾ ਯੋਗ ਅਪਰਾਧ ਐਲਾਨਣ ਲਈ ਕੇਂਦਰ ਅਤੇ ਰਾਜ ਸਰਕਾਰ ਕਾਨੂੰਨ ਬਣਾਉਣ¢ ਆਗੂਆਂ ਕਿਹਾ ਕਿ ਉਪਰੋਕਤ ਮੰਗਾਂ ਦੇ ਮੱਦੇਨਜ਼ਰ ਸੰਯੁਕਤ ਮੋਰਚਾ ਪੰਜਾਬ ਨੇ 15 ਮਈ ਨੂੰ ਗਵਰਨਰ ਹਾਊਸ ਵੱਲ ਮੋਰਚਾ ਰੱਖਿਆ ਗਿਆ ਹੈ ਜਿਸ 'ਚ ਬਲਾਕ ਫੂਲ ਵੱਧ ਚੜ ਕੇ ਸ਼ਮੂਲੀਅਤ ਕਰੇਗਾ¢ ਮੀਟਿੰਗ ਮÏਕੇ ਕਿਸਾਨ ਆਗੂ ਸਰਵਨ ਸਿੰਘ ਭਾਈਰੂਪਾ ਗਿਆਨੀ ਸੁਖਵਿੰਦਰ ਸਿੰਘ ਭਾਈਰੂਪਾ, ਬਿੱਕਰ ਸਿੰਘ, ਮਨਦੀਪ ਸਿੰਘ ਘੰਡਾਬੰਨਾ ਬਲਾਕ ਖ਼ਜ਼ਾਨਚੀ, ਸੁਖਪਾਲ ਸਿੰਘ, ਪਾਲੀ ਸਿੰਘ, ਜਸਵੀਰ ਸਿੰਘ ਮੁਨਸ਼ੀ ਢਪਾਲੀ, ਕੁਲਵੰਤ ਸਿੰਘ, ਭੂਮਾ ਸਿੰਘ ਘੰਡਾਬੰਨਾ, ਕਾਕਾ ਭਾਊਾ ਕਾਗੜ, ਪੁਸ਼ਵਿੰਦਰ ਸਿੰਘ, ਜਸਵਿੰਦਰ ਸਿੰਘ ਪ੍ਰਧਾਨ ਦਿਆਲਪੁਰਾ, ਮੀਤਾ ਸਿੰਘ, ਚਮਕÏਰ ਸਿੰਘ ਪ੍ਰਧਾਨ ਸੇਲਬਰਾਹ, ਜੱਗਾ ਸਿੰਘ ਪ੍ਰਧਾਨ ਬੁਰਜ ਗਿੱਲ, ਸਾਧੂ ਸਿੰਘ ਪ੍ਰਧਾਨ ਸੰਧੂ ਖ਼ੁਰਦ, ਕਿਰਪਾਲ ਸਿੰਘ ਪ੍ਰਧਾਨ ਕੋਠੇ ਸੁਖਾਨੰਦ ਪਿੰਡ ਭਾਈਰੂਪਾ, ਗੁਰਪ੍ਰੀਤ ਸਿੰਘ, ਹਰਨਾਮ ਸਿੰਘ ਵਾਲਾ, ਜੱਸਾ ਸਿੰਘ ਆਦਿ ਸ਼ਾਮਿਲ ਹੋਏ¢

ਪਿਛਲੀ ਖ਼ਬਰ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਨੇ ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਗ੍ਰਾਮ ਪੰਚਾਇਤ ਬੱਲ੍ਹੋ ਦੀ ਪਹਿਲ ਕਦਮੀ : ਹੁਣ ਮਜ਼ਦੂਰਾਂ ਨੂੰ ਮਿਲੇਗਾ ਕਿਰਤੀ ਮਾਣ ਪੁਰਸਕਾਰ ਤੇ ਨਕਦ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।