04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਐੱਨ.ਐੱਫ਼.ਐੱਲ. ਬਠਿੰਡਾ ਵਿਖੇ 'ਫਾਇਰ ਸਰਵਿਸ ਹਫ਼ਤੇ' ਦਾ ਆਗਾਜ਼, ਸੁਰੱਖਿਆ ਪ੍ਰਤੀ ਜਾਗਰੂਕਤਾ ਦਾ ਸੰਦੇਸ਼

ਅਜੀਤ ਡੈਸਕ 15-04-2026
ਬਠਿੰਡਾ, 14 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨ ਐਫ਼ ਐਲ) ਬਠਿੰਡਾ ਵਿਖੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਦੀ ਫਾਇਰ ਬ੍ਰਾਂਚ ਵਲੋਂ 'ਫਾਇਰ ਸਰਵਿਸ ਹਫ਼ਤੇ' ਦਾ ਆਗਾਜ਼ ਕੀਤਾ ਗਿਆ¢ ਇਸ ਮੌਕੇ ਮੁੱਖ ਮਹਿਮਾਨ ਵਜੋਂ ਤਰੁਣ ਕੁਮਾਰ ਬੱਤਰਾ, ਮੁੱਖ ਜਨਰਲ ਮੈਨੇਜਰ ਹਾਜ਼ਰ ਸਨ, ਜਦਕਿ ਸ਼ਿਵੇਂਦਰ ਕੁਮਾਰ, ਡਿਪਟੀ ਕਮਾਂਡੈਂਟ ਸੀਆਈਐੱਸਐਫ਼, ਮੁਕੇਸ਼ ਚਤੁਰਵੇਦੀ ਸਹਾਇਕ ਕਮਾਂਡੈਂਟ ਫਾਇਰ ਅਤੇ ਹੋਰ ਐਨਐਫ਼ਐਲ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ¢ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੁਕੇਸ਼ ਚਤੁਰਵੇਦੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸੀਆਈਐੱਸਐਫ਼ ਫਾਇਰ ਬ੍ਰਾਂਚ, ਐਨਐਫ਼ਐਲ ਬਠਿੰਡਾ ਵਲੋਂ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਹਰ ਸਾਲ ਵਾਂਗ ਇਸ ਵਾਰ ਵੀ 'ਫਾਇਰ ਸਰਵਿਸ ਹਫ਼ਤਾ' ਮਨਾਇਆ ਜਾ ਰਿਹਾ ਹੈ¢ਇਸ ਸਾਲ ਦਾ ਥੀਮ 'ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗਜ਼ਨੀ ਸੁਰੱਖਿਆ ਪ੍ਰਤੀ ਜਾਗਰੂਕ ਸਮਾਜ, ਅੱਗ ਦੀ ਰੋਕਥਾਮ ਲਈ ਇਕ-ਸਾਥ' ਹੈ¢ ਉਨ੍ਹਾਂ ਆਪਣੇ ਸੰਬੋਧਨ ਵਿਚ ਦੱਸਿਆ ਕਿ 14 ਅਪ੍ਰੈਲ ਦਾ ਦਿਨ ਭਾਰਤ ਦੀਆਂ ਫਾਇਰ ਸੇਵਾਵਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ¢ 1944 ਵਿਚ ਇਸ ਦਿਨ ਮੁੰਬਈ ਬੰਦਰਗਾਹ 'ਤੇ ਐੱਸ.ਐੱਸ. ਫੋਰਟ ਸਟਾਈਕਿਨ ਜਹਾਜ਼ ਵਿਚ ਲੱਗੀ ਭਿਆਨਕ ਅੱਗ ਦੌਰਾਨ ਮੁੰਬਈ ਫਾਇਰ ਸਰਵਿਸ ਦੇ 66 ਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ਸੀ¢ ਇਸੇ ਯਾਦ ਵਿਚ ਭਾਰਤ ਸਰਕਾਰ ਵਲੋਂ ਹਰ ਸਾਲ 14 ਅਪ੍ਰੈਲ ਨੂੰ ਰਾਸ਼ਟਰੀ ਫਾਇਰ ਸਰਵਿਸ ਦਿਵਸ ਵਜੋਂ ਮਨਾਇਆ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਫਾਇਰ ਸਰਵਿਸ ਹਫ਼ਤੇ ਦੌਰਾਨ ਲੋਕਾਂ ਨੂੰ ਅੱਗ ਸੁਰੱਖਿਆ ਸਬੰਧੀ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਲੇਖ, ਸਲੋਗਨ, ਡਰਾਇੰਗ ਅਤੇ ਕੁਇੱਜ਼ ਮੁਕਾਬਲੇ ਆਯੋਜਿਤ ਕੀਤੇ ਜਾਣਗੇ¢ ਫਾਇਰ ਫਾਈਟਰਾਂ ਨੂੰ ਸੱਚੀ ਸ਼ਰਧਾਂਜਲੀ ਤਦ ਹੀ ਹੋਵੇਗੀ, ਜਦੋਂ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਅੱਗ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਾਂਗੇ ਅਤੇ ਹਾਦਸਿਆਂ ਨੂੰ ਰੋਕਣ ਲਈ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ¢
ਪਿਛਲੀ ਖ਼ਬਰ ਮਨਰੇਗਾ ਯੋਜਨਾ ਦੇ ਕਰਮਚਾਰੀਆਂ ਵਲੋਂ ਤਨਖ਼ਾਹਾਂ ਵਧਾਉਣ ਦੀ ਮੰਗ ਅਗਲੀ ਖ਼ਬਰ ਹਿੰਦੂ ਸਕੂਲ ਦਾ ਵਿਕਾਸ ਜ਼ੋਰਾਂ 'ਤੇ ਘੱਟ ਫੀਸਾਂ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲਾਂ ਤੋਂ ਵੱਧ ਸਹੂਲਤਾਂ ਅਤੇ ਪੜ੍ਹਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।