04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਹਿੰਦੂ ਸਕੂਲ ਦਾ ਵਿਕਾਸ ਜ਼ੋਰਾਂ 'ਤੇ ਘੱਟ ਫੀਸਾਂ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲਾਂ ਤੋਂ ਵੱਧ ਸਹੂਲਤਾਂ ਅਤੇ ਪੜ੍ਹਾਈ

ਅਜੀਤ ਡੈਸਕ 15-04-2026
ਰਾਮਾਂ ਮੰਡੀ, 14 ਅਪ੍ਰੈਲ (ਤਰਸੇਮ ਸਿੰਗਲਾ)-ਵਿੱਦਿਆ ਦੇ ਖੇਤਰ ਵਿਚ ਇਲਾਕੇ ਵਿਚ ਸੱਭ ਤੋਂ ਪੁਰਾਣੇ ਅਤੇ ਵਧੀਆ ਹਿੰਦੂ ਸੀਨੀਅਰ ਸਕੂਲ ਰਾਮਾਂ ਮੰਡੀ ਦਾ ਵਿਕਾਸ ਪ੍ਰਧਾਨ ਅਸ਼ੋਕ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ | ਪ੍ਰਾਪਤ ਜਾਣਕਾਰੀ ਸਕੂਲ ਭਾਵੇਂ ਸਰਕਾਰੀ ਏਡਿਡ ਸਕੂਲ ਹੈ, ਪਰ ਏਡਿਡ ਅਧਿਆਪਕ ਇਕ ਵੀ ਨਹੀਂ ਹੈ, ਸਾਰੀਆਂ ਏਡਿਡ ਪੋਸਟਾਂ ਖਾਲੀ ਪਈਆਂ ਹਨ | ਸਕੂਲ ਦੀ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਸਕੂਲ ਦਾ ਜ਼ੋਰਾ ਸ਼ੋਰਾਂ 'ਤੇ ਵਿਕਾਸ ਵੀ ਕਰ ਰਹੀ ਹੈ ਅਤੇ ਕਾਬਿਲ ਅਧਿਆਪਕ ਰੱਖਕੇ ਬੱਚਿਆਂ ਨੂੰ ਬਹੁਤ ਹੀ ਘੱਟ ਫੀਸਾਂ ਵਿਚ ਵਧੀਆ ਪੜ੍ਹਾਈ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵੱਧ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ | ਪ੍ਰਧਾਨ ਅਸ਼ੋਕ ਕੁਮਾਰ ਗੋਇਲ ਨੇ ਦੱਸਿਆ ਕਿ ਸਕੂਲ ਦਾ ਮੇਨ ਗੇਟ ਉੱਚਾ ਕਰਕੇ ਰਸਤੇ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ | ਸਟਾਫ਼ ਦੇ ਕਈ ਕਮਰਿਆਂ ਸਮੇਤ ਨਵੇਂ ਕਲਾਸ ਰੂਮ ਵੀ ਬਣਾਏ ਜਾ ਰਹੇ ਹਨ | ਸਕੂਲ ਦੇ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਬੱਚਿਆਂ ਦੀ ਮਾਪਿਆਂ ਵਿਚ ਖੁਸ਼ੀ ਪਾਈ ਜਾ ਰਹੀ ਹੈ |
ਪਿਛਲੀ ਖ਼ਬਰ ਐੱਨ.ਐੱਫ਼.ਐੱਲ. ਬਠਿੰਡਾ ਵਿਖੇ 'ਫਾਇਰ ਸਰਵਿਸ ਹਫ਼ਤੇ' ਦਾ ਆਗਾਜ਼, ਸੁਰੱਖਿਆ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਦਾ ਜਨਮ ਉਤਸਵ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ-ਪੰਡਿਤ ਸੋਮ ਦੱਤ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।