16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਜਨਗਣਨਾ 2027-ਫ਼ੀਲਡ ਟਰੇਨਰਾਂ ਦੀ ਵਿਸ਼ੇਸ਼ ਸਿਖ਼ਲਾਈ ਦਾ ਪਹਿਲਾ ਪੜਾਅ ਸ਼ੁਰੂ <br/>

ਅਜੀਤ ਡੈਸਕ 03-04-2026
ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਾਇਰੈਕਟਰ, ਡਾਇਰੈਕਟੋਰੇਟ ਆਫ਼ ਓਪਰੇਸ਼ਨਜ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਬਠਿੰਡਾ ਵਿਚ ਜਨਗਣਨਾ-2027 ਦੇ ਕੰਮਾਂ ਨੂੰ ਸੰਚਾਰੂ ਅਤੇ ਤਕਨੀਕੀ ਢੰਗ ਨਾਲ ਮੁਕੰਮਲ ਕਰਨ ਲਈ ਵਿਸ਼ੇਸ ਸਿਖਲਾਈ ਅੱਜ ਸ਼ੁਰੂ ਕੀਤੀ ਗਈ | ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੇਂਸਸ ਅਫ਼ਸਰ, ਬਠਿੰਡਾ ਦੀ ਅਗਵਾਈ ਹੇਠ ਮਾਸਟਰ ਟਰੇਨਰਾਂ ਮੁਕੇਸ਼ ਕੁਮਾਰ ਬਾਂਸਲ ਅਤੇ ਹਰਜੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਵਲੋਂ ਫ਼ੀਲਡ ਟਰੇਨਰਾਂ ਨੂੰ ਵਿਸ਼ੇਸ਼ ਸਿਖਲਾਈ ਪਹਿਲੇ ਪੜ੍ਹਾਅ ਤਹਿਤ ਦਿੱਤੀ ਜਾ ਰਹੀ ਹੈ | ਇਹ ਸਿਖਲਾਈ 4 ਅਪ੍ਰੈਲ ਨੂੰ ਵੀ ਦਿੱਤੀ ਜਾਵੇਗੀ ਅਤੇ ਦੂਜੇ ਪੜ੍ਹਾਅ ਤਹਿਤ 6, 7 ਅਤੇ 9 ਅਪ੍ਰੈਲ 2026 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਦੇ ਮੀਟਿੰਗ ਹਾਲ ਵਿਖੇ ਕੀਤੀ ਜਾਵੇਗੀ | ਮਾਸਟਰ ਟਰੇਨਰਾਂ ਵਲੋਂ ਜਨਗਣਨਾ-2027 ਦੇ ਪਹਿਲੇ ਪੜਾਅ ਵਿਚ ਹੋਣ ਵਾਲੇ ਕਾਰਜ 'ਹਾਊਸਿੰਗ ਜਨਗਣਨਾ ਅਤੇ ਹਾਊਸ ਲਿਸਟਿੰਗ' ਹੇਠ ਹੋਣ ਵਾਲੇ ਵੱਖ-ਵੱਖ ਕਾਰਜਾਂ ਸਬੰਧੀ ਨਿਯੁਕਤ ਕੀਤੇ ਫੀਲਡ ਟਰੇਨਰ ਨੂੰ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਇਸ ਪੜਾਅ ਵਿਚ ਗਿਣਤੀਕਾਰਾਂ ਵੱਲੋਂ ਘਰਾਂ ਦਾ ਦੌਰਾ ਕਰਕੇ ਲੋਂੜੀਦਾ ਡਾਟਾ ਆਨਲਾਈਨ ਮੋਬਾਇਲ ਐੱਪ ਜਾਂ ਪੋਰਟਲ ਰਾਹੀਂ ਭਰਿਆ ਜਾਵੇ | ਇਸ ਟਰੇਨਿੰਗ ਵਿਚ ਭਾਗ ਲੈ ਰਹੇ ਫੀਲਡ ਟਰੇਨਰਾਂ ਵਲੋਂ ਚਾਰਜ ਲੈਵਲ 'ਤੇ 20 ਅਪ੍ਰੈਲ ਤੋਂ 6 ਮਈ, 2026 ਤੱਕ ਨਿਯੁਕਤ ਕੀਤੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ | ਇਸ ਮੌਕੇ ਡਾਇਰੈਕਟਰ ਆਫ਼ ਸੈਂਸਜ਼ ਓਪਰੇਸ਼ਨਜ਼ ਪੰਜਾਬ, ਚੰਡੀਗੜ੍ਹ ਤੋਂ ਆਏ ਨੁਮਾਇੰਦਿਆਂ ਗੁਲਸ਼ਨ ਕਸ਼ਯਪ ਵਲੋਂ ਜਨਗਣਨਾ-2027 ਸਬੰਧੀ ਵੱਖ ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ | ਇਸ ਜਾਣਕਾਰੀ ਨੂੰ ਭਰਨ ਲਈ ਭਾਰਤ ਸਰਕਾਰ ਵਲੋਂ ਲਾਂਚ ਕੀਤਾ se.census.gov.in ਨਾਮ ਦੇ ਆਨਲਾਇਨ ਪੋਰਟਲ 30 ਅਪ੍ਰੈਲ ਤੋਂ 14 ਮਈ 2026 ਤੱਕ ਖੋਲਿ੍ਹਆ ਜਾਵੇਗਾ | ਇਸ ਰਾਂਹੀ ਹਰ ਵਿਅਕਤੀ ਆਪਣੇ ਘਰ ਦੀ ਤੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਆਪਣੇ ਪੱਧਰ 'ਤੇ ਵੀ ਭਰ ਸਕਦਾ ਹੈ |

ਪਿਛਲੀ ਖ਼ਬਰ ਸਵ: ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਮੇਟੀ ਦਾ ਗਠਨ ਅਗਲੀ ਖ਼ਬਰ 'ਚਾਰ ਸਾਲ ਭਗਵੰਤ ਮਾਨ ਦੇ ਨਾਲ' ਮਿਸ਼ਨ ਤਹਿਤ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।