ਤਲਵੰਡੀ ਸਾਬੋ, 1 ਅਪ੍ਰੈਲ (ਰਣਜੀਤ ਸਿੰਘ ਰਾਜੂ)- ਲੰਘੀ ਸ਼ਾਮ ਨੂੰ ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਜਿੱਥੇ ਖੇਤਰ ਦੇ ਵੱਡੀ ਗਿਣਤੀ ਹਿੱਸੇ 'ਚ ਝੱਖੜ ਨਾਲ ਪਏ ਮੀਂਹ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ ਤੇ ਸਬਜ਼ੀਆਂ ਦੀ ਕਾਸ਼ਤ ਵੱਡੇ ਪੱਧਰ ਤੇ ਪ੍ਰਭਾਵਿਤ ਕੀਤੀ ਹੈ ਉਥੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਅਤੇ ਨੇੜੇ ਤੇੜੇ ਦੇ ਕੁਝ ਹਿੱਸੇ 'ਚ ਹੋਈ ਗੜ੍ਹੇਮਾਰੀ ਨੇ ਕਣਕ ਦੀ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਅੱਜ ਉਦਾਸੀ ਦੇਖਣ ਨੂੰ ਮਿਲੀ ਉੱਥੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਨੇ ਫ਼ਸਲਾਂ ਦੇ ਨੁਕਸਾਨ ਤੇ ਸਰਕਾਰ ਤੋਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ | ਦੱਸਣਾ ਬਣਦਾ ਹੈ ਕਿ ਲੰਘੀ ਸ਼ਾਮ ਸੂਬੇ ਦੇ ਹੋਰਨਾਂ ਹਿੱਸਿਆਂ ਵਾਂਗ ਉਕਤ ਖੇਤਰ 'ਚ ਝੱਖੜ ਦੇ ਨਾਲ ਆਏ ਮੀਂਹ ਨੇ ਕਣਕ ਦੀ ਫ਼ਸਲ ਦਾ ਨੁਕਸਾਨ ਕੀਤਾ ਹੈ | ਪਿੰਡ ਕਲਾਲਵਾਲਾ ਦੇ ਕਿਸਾਨ ਅੰਤਰ ਸਿੰਘ ਦੇ ਦੱਸਣ ਅਨੁਸਾਰ ਝੱਖੜ ਨੇ ਜਿੱਥੇ ਪੱਕ ਕੇ ਤਿਆਰ ਹੋ ਚੁੱਕੀ ਕਣਕ ਦੀ ਫ਼ਸਲ ਨੂੰ ਡੇਗ ਦਿੱਤਾ ਹੈ, ਉੱਥੇ ਸਬਜ਼ੀਆਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਫ਼ਸਲ ਦੇ ਡਿੱਗ ਜਾਣ ਨਾਲ ਕਣਕ ਦੇ ਝਾੜ ਤੇ ਅਸਰ ਪਵੇਗਾ | ਉੱਧਰ ਨਗਰ ਤਲਵੰਡੀ ਸਾਬੋ ਦੇ ਖੇਤਰ 'ਚ ਗੜ੍ਹੇਮਾਰੀ ਹੋਣ ਕਾਰਣ ਨਗਰ ਦੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਗਈ ਹੈ | ਤਲਵੰਡੀ ਸਾਬੋ ਦੇ ਕਿਸਾਨਾਂ ਨੇ ਦੱੱਸਿਆ ਕਿ ਗੜ੍ਹੇਮਾਰੀ ਕਾਰਣ ਕਣਕ ਦੀਆਂ ਬੱਲੀਆਂ ਭੁਰ ਗਈਆਂ ਹਨ ਤੇ ਦਾਣਿਆਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ | ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਐਨ ਪਹਿਲਾਂ ਪਈ ਕੁਦਰਤ ਦੀ ਇਸ ਮਾਰ ਨੇ ਅੰਨਦਾਤੇ ਨੂੰ ਇਕ ਵਾਰ ਫਿਰ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਹੈ | ਉੱਧਰ ਫ਼ਸਲਾਂ ਦੇ ਨੁਕਸਾਨ ਤੇ ਭਾਕਿਯੂ ਲੱਖੋਵਾਲ (ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੁੱਚੇ ਖ਼ਿੱਤੇ 'ਚ ਜਿੱਥੇ ਜਿੱਥੇ ਗੜ੍ਹੇਮਾਰੀ ਹੋਈ ਹੈ ਉੱਥੇ ਗਿਰਦਾਵਰੀ ਕਰਵਾ ਕੇ ਨੁਕਸਾਨੀਆਂ ਫ਼ਸਲਾਂ ਦਾ ਪੀੜਿਤ
ਮੀਂਹ ਅਤੇ ਗੜ੍ਹੇਮਾਰੀ ਨਾਲ ਕਣਕ ਦੀ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ, ਭਾਕਿਯੂ ਨੇ ਮੰਗਿਆ ਮੁਆਵਜ਼ਾ
ਅਜੀਤ ਡੈਸਕ
02-04-2026