22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਰਾਮਪੁਰਾ ਫੂਲ ਵਿਖੇ ਡਿਜੀਟਲ ਸਿੱਖਿਆ ਦੀ ਵੱਡੀ ਕ੍ਰਾਂਤੀ

ਅਜੀਤ ਡੈਸਕ 01-04-2026
ਰਾਮਪੁਰਾ ਫੂਲ, 31 ਮਾਰਚ (ਹੇਮੰਤ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਿੱਖਿਆ ਨੂੰ ਆਧੁਨਿਕ ਤਕਨੀਕ ਨਾਲ ਲੈਸ ਕਰਨ ਦੀ ਮੁਹਿੰਮ ਤਹਿਤ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਕੂਲ, ਰਾਮਪੁਰਾ ਫੂਲ ਵਿਚ ਇਕ ਵੱਡਾ ਡਿਜੀਟਲ ਉਪਰਾਲਾ ਕੀਤਾ ਗਿਆ ਹੈ¢ ਇਸ ਤਹਿਤ ਸਕੂਲ ਵਿਚ 2 ਨਵੀਆਂ ਇੰਟਰੈਕਟਿਵ ਪੈਨਲ ਲਗਾਈਆਂ ਗਈਆਂ ਹਨ ਅਤੇ ਹੁਣ ਤੱਕ ਕੁਲ 20 ਕਲਾਸ-ਰੂਮ ਡਿਜੀਟਲ ਬਣ ਚੁੱਕੇ ਹਨ¢ ਇਸ ਤੋਂ ਇਲਾਵਾ ਪੂਰਾ ਸਕੂਲ ਮੁਫ਼ਤ ਇੰਟਰਨੈੱਟ ਸਹੂਲਤ ਨਾਲ ਜੋੜਿਆ ਗਿਆ ਹੈ¢ ਇਸ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਗੁਣਵੱਤਾ ਵਾਲੀ ਸਿੱਖਿਆ ਮਿਲਣ ਦਾ ਰਾਹ ਖੁੱਲਿ੍ਹਆ ਹੈ¢ ਇਸ ਮੌਕੇ ਸੀਨੀਅਰ ਆਪ ਆਗੂ ਰੌਬੀ ਬਰਾੜ ਨੇ ਡਿਜੀਟਲ ਬੋਰਡਾਂ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਮਾਨ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦਾ ਨਕਸ਼ਾ ਬਦਲ ਰਹੀ ਹੈ ਅਤੇ ਡਿਜੀਟਲ ਸਹੂਲਤਾਂ ਰਾਹੀਂ ਬੱਚਿਆਂ ਨੂੰ ਆਧੁਨਿਕ ਯੁੱਗ ਨਾਲ ਜੋੜਿਆ ਜਾ ਰਿਹਾ ਹੈ¢ ਹਲਕਾ ਸਿੱਖਿਆ ਕੋਆਰਡੀਨੇਟਰ ਹਰਪ੍ਰੀਤ ਹੈਪੀ ਤੇ ਬਲਾਕ ਪ੍ਰਧਾਨ ਗੁਰਭਜਨ ਢਿੱਲੋਂ ਨੇ ਇਸ ਨੂੰ ਸਿੱਖਿਆ ਕ੍ਰਾਂਤੀ ਦਾ ਅਸਲ ਰੂਪ ਦੱਸਦਿਆਂ ਕਿਹਾ ਕਿ ਇੰਟਰੈਕਟਿਵ ਪੈਨਲ ਪੜ੍ਹਾਈ ਨੂੰ ਹੋਰ ਦਿਲਚਸਪ, ਆਸਾਨ ਅਤੇ ਤਕਨੀਕੀ ਬਣਾਉਣਗੀਆਂ¢ ਸਕੂਲ ਮੁਖੀ ਸੁਨੀਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਹੁਣ ਤੱਕ 20 ਡਿਜੀਟਲ ਬੋਰਡ ਲਗਾਏ ਗਏ ਹਨ, ਜਿਨ੍ਹਾਂ 'ਤੇ ਲਗਭਗ 20 ਲੱਖ ਰੁਪਏ ਖਰਚ ਕੀਤੇ ਗਏ ਹਨ¢ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਆਪਣੇ ਬਿਆਨ ਵਿਚ ਕਿਹਾ, ਪੰਜਾਬ ਸਰਕਾਰ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ¢ ਸਮਾਗਮ ਦÏਰਾਨ ਸਾਰੇ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੂੰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਹਿੱਸਾ ਦੱਸਿਆ¢ ਇਸ ਡਿਜੀਟਲ ਪਹਿਲਕਦਮੀ ਦੀ ਟਰੱਕ ਯੂਨੀਅਨ ਪ੍ਰਧਾਨ ਸ਼ੇਰ ਬਹਾਦਰ ਧਾਲੀਵਾਲ, ਮਾਰਕੀਟ ਕਮੇਟੀ ਰਾਮਪੁਰਾ ਚੇਅਰਮੈਨ ਦਰਸ਼ਨ ਸੋਹੀ,ਟਰੇਡ ਵਿੰਗ ਹਲਕਾ ਕੋਆਰਡੀਨੇਟਰ ਬਿਕਰਮਜੀਤ ਸਿੰਗਲਾ ਨੇ ਸ਼ਲਾਘਾ ਕੀਤੀ¢
ਪਿਛਲੀ ਖ਼ਬਰ ਆਉਣ ਵਾਲੇ 48 ਘੰਟਿਆਂ ਵਿਚ ਪੰਜਾਬ 'ਚ ਮੌਸਮ ਖ਼ਰਾਬ ਰਹਿਣ ਨਾਲ ਕਣਕ ਦੇ ਹੋਰ ਨੁਕਸਾਨ ਹੋਣ ਦਾ ਡਰ <br/> ਮਾਲਵੇ 'ਚ... ਅਗਲੀ ਖ਼ਬਰ ਮੌਸਮ ਦੀ ਖ਼ਰਾਬੀ ਨੇ ਕਿਸਾਨਾਂ ਦੇ ਸਾਹ ਸੂਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।