11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ ਵਾਲੇ ਦੀ ਪਲੇਠੀ ਧਾਰਮਿਕ ਪੁਸਤਕ 'ਸਿੱਖੀ ਦੇ ਥੰਮ' ਨੂੰ ਮਿਲ ਰਿਹੈ ਭਰਵਾਂ ਹੁੰਗਾਰਾ <br/>

ਅਜੀਤ ਡੈਸਕ 23-02-2026
ਬਾਲਿਆਂਵਾਲੀ, 22 ਫ਼ਰਵਰੀ (ਕੁਲਦੀਪ ਮਤਵਾਲਾ)- ਪ੍ਰਸਿੱਧ ਕਥਾ ਵਾਚਕ ਤੇ ਸਿੱਖ ਪ੍ਰਚਾਰਕ ਸੰਤ ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ ਵੱਲੋਂ ਸਿੱਖੀ ਦੇ ਸਿਰਮÏਰ ਇਤਿਹਾਸ ਬਾਰੇ ਲਿਖੀ ਪਲੇਠੀ ਧਾਰਮਿਕ ਕਿਤਾਬ 'ਸਿੱਖੀ ਦੇ ਥੰਮ' ਨੂੰ ਜਿੱਥੇ ਸਿੱਖ ਚਿੰਤਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ ਉੱਥੇ ਹੀ ਆਮ ਪਾਠਕਾਂ ਵਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ¢ ਦੱਸਣਾ ਬਣਦਾ ਹੈ ਸੰਤ ਬਾਬਾ ਜਸਵਿੰਦਰ ਸਿੰਘ ਬਾਲਿਆਂਵਾਲੀ ਵਾਲੇ ਗੁਰਦੁਆਰਾ ਸਾਹਿਬ ਸ੍ਰੀ ਦਸਮੇਸ਼ ਦਰਬਾਰ ਸਾਹਿਬ ਦੇ ਮੁੱਖ ਸੰਸਥਾਪਕ ਤੇ ਸੇਵਾਦਾਰ ਹਨ¢ ਜਿੱਥੇ ਉਹ ਧਾਰਮਿਕ ਦੀਵਾਨਾਂ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਹਨ, ਉੱਥੇ ਹੀ ਉਹ ਲੋਕ ਭਲਾਈ ਦੇ ਕਾਰਜ ਵੀ ਸਮੇਂ ਸਮੇਂ ਤੇ ਕਰਦੇ ਰਹਿੰਦੇ ਹਨ¢ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਹ ਕਿਤਾਬ ਜੋਤ ਬ੍ਰਦਰਜ਼ ਦੇ ਸੰਪਾਦਕ ਭਾਈ ਮਨਜੋਤ ਸਿੰਘ ਅਤੇ ਐਮ.ਜੀ. ਮਲਟੀ ਮੀਡੀਆ ਵੱਲੋਂ ਪਬਲਿਸ਼ ਕੀਤੀ ਗਈ ਹੈ¢ ਉਨ੍ਹਾਂ ਨੇ ਦੱਸਿਆ ਕਿ ਇਸ ਧਾਰਮਿਕ ਕਿਤਾਬ 'ਚ ਗੁਰੂ ਸਾਹਿਬਾਨਾਂ ਵਲੋਂ ਸੰਗਤਾਂ ਨੂੰ ਦਿਖਾਏ ਮਾਰਗ ਦਰਸ਼ਨ ਤੇ ਸਿੱਖ ਸਿਧਾਂਤਾਂ ਅਤੇ ਇਲਾਹੀ ਗੁਰਬਾਣੀ ਦੇ ਸਲੋਕਾਂ ਦੇ ਅਰਥ ਵਿਸਥਾਰ ਸਹਿਤ ਤੇ ਸਰਲ ਸ਼ਬਦਾਂ ਵਿਚ ਦਰਜ ਕੀਤੇ ਹਨ ਅਤੇ ਧਰਮ ਨਿਭਾਉਣ ਲਈ ਸਿੰਘ ਸੂਰਬੀਰਾਂ ਵਲੋਂ ਦਿੱਤੀਆਂ ਸ਼ਹਾਦਤਾਂ ਤੇ ਉਨ੍ਹਾਂ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਲਗਭਗ 20ਵਰ੍ਹੇ ਬਾਬਾ ਜਸਵਿੰਦਰ ਸਿੰਘ ਵਲੋਂ ਡੂੰਘਾ ਅਧਿਐਨ ਕਰਨ ਉਪਰੰਤ ਕਿਤਾਬ 'ਸਿੱਖੀ ਦੇ ਥੰਮ' ਛਾਪ ਕੇ ਪਾਠਕਾਂ ਤੱਕ ਪਹੁੰਚਾਈ ਹੈ¢ ਇਹ ਪੁਸਤਕ ਉਨ੍ਹਾਂ ਦੀ ਮਰਹੂਮ ਧਰਮ ਪਤਨੀ ਪ੍ਰੀਤਮ ਕÏਰ ਨੂੰ ਸਮਰਪਿਤ ਹੈ¢ ਇਸ ਤੋਂ ਪਹਿਲਾਂ ਵੀ ਬਾਬਾ ਜਸਵਿੰਦਰ ਸਿੰਘ ਵੱਲੋਂ ਧਾਰਮਿਕ ਆਡੀਓ/ਵੀਡੀਓ 'ਸਤਿਗੁਰ ਕੀ ਸੇਵਾ' ਨੂੰ ਵੀ ਦੇਸ਼ ਵਿਦੇਸ਼ 'ਚ ਵੱਸਦੀਆਂ ਸੰਗਤਾਂ ਤੇ ਪ੍ਰਸੰਸਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ ਅਤੇ ਕਿਤਾਬ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ¢

ਪਿਛਲੀ ਖ਼ਬਰ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ ਹਲਕਾ ਵਿਧਾਇਕਾ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।