18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ ਗਣਤੰਤਰ ਦਿਵਸ ਮਨਾਇਆ

ਅਜੀਤ ਡੈਸਕ 29-01-2026

ਬਠਿੰਡਾ, 28 ਜਨਵਰੀ (ਵਲ੍ਹਾਣ):- ਸਿਵਲ ਏਅਰਪੋਰਟ ਵਿਰਕ ਕਲਾਂ ਵਿਖੇ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ¢ ਇਸ ਮੌਕੇ ਮੁੱਖ ਮਹਿਮਾਨ ਏਅਰਪੋਰਟ ਡਾਇਰੈਕਟਰ ਅਮਿਤ ਤੋਮਰ ਸਨ, ਜਿਨ੍ਹਾਂ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਉਪਰੰਤ ਡਾ. ਗੁਰਚਰਨ ਸਿੰਘ ਵਿਰਕ ਕਲਾਂ, ਮੈਂਬਰ ਸਲਾਹਕਾਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ¢ ਇਸ ਮੌਕੇ ਇਕ ਕ੍ਰਿਕਟ ਟੂਰਨਾਮੈਂਟ ਦਾ ਵੀ ਆਯੋਜਨ ਕੀਤਾ ਗਿਆ¢ ਜਿਸ ਵਿਚ ਪੰਜਾਬ ਪੁਲਿਸ ਅਤੇ ਏਅਰਪੋਰਟ ਅਥਾਰਟੀ ਦੀਆਂ ਟੀਮਾਂ ਵਿਚਕਾਰ ਇਕ ਸ਼ਾਨਦਾਰ ਮੈਚ ਹੋਇਆ, ਜਿਸ ਵਿਚ ਏਅਰਪੋਰਟ ਅਥਾਰਟੀ ਦੀ ਜੇਤੂ ਟੀਮ ਨੂੰ ਸ਼ਕਤੀ ਮਿੱਤਲ ਅਤੇ ਡਾ. ਵਿਰਕ ਕਲਾਂ ਨੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ¢ ਇਸ ਮੌਕੇ ਵਿਪੁਲ ਸਹਾਰਨ, ਨੀਰਜ ਸੋਲੰਕੀ, ਸੁਰੱਖਿਆ ਇੰਚਾਰਜ ਇੰਸਪੈਕਟਰ ਦੇਵੇਂਦਰ, ਅਲਾਇੰਸ ਏਅਰਲਾਈਨਜ਼ ਦੇ ਸਟੇਸ਼ਨ ਮੈਨੇਜਰ ਸ਼੍ਰੀ ਭਾਰਦਵਾਜ ਨੇ ਪ੍ਰੋਗਰਾਮ ਕਰਵਾਉਣ ਲਈ ਆਪਣੀਆਂ ਸੇਵਾਵਾਂ ਦਿੱਤੀਆਂ¢

ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਦੇ ਜੇਤੂ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਸਮਾਜ, ਪਰਿਵਾਰ ਅਤੇ ਵਿਅਕਤੀਗਤ ਮਾਨਸਿਕ ਸੋਚ ਨੂੰ ਬਦਲਣ ਦੀ ਤੁਰੰਤ ਜ਼ਰੂਰਤ-ਸ਼ਹਿਨਾਜ਼ ਹੁਸੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।