27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮਾਂ ਕਾਲਕਾ ਦਾ ਸਾਲਾਨਾ ਵਿਸ਼ਾਲ ਜੋੜ ਮੇਲਾ 5 ਦਸੰਬਰ ਨੂੰ

ਮੁੱਦਕੀ, 26 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਮਾਂ ਕਾਲਕਾ ਦਾ ਸਾਲਾਨਾ ਵਿਸ਼ਾਲ ਜੋੜ ਮੇਲਾ ਨਗਰ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 5 ਦਸੰਬਰ ਦਿਨ ਸ਼ਨੀਵਾਰ ਨੂੰ ਮੰਦਰ ਮਾਂ ਕਾਲਕਾ, ਕਬਰ ਵੱਛਾ ਰੋਡ, ਮੁੱਦਕੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਮੁੱਖ ਸੇਵਾਦਾਰ ਸਾਈਂ ਹਰਵਿੰਦਰ ਦਾਸ ਅਤੇ ਮਾਤਾ ਸੁਖਪ੍ਰੀਤ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ।

ਮੁੱਖ ਸੇਵਾਦਾਰ ਸਾਈਂ ਹਰਵਿੰਦਰ ਦਾਸ ਅਤੇ ਮਾਤਾ ਸੁਖਪ੍ਰੀਤ। 27-11-2026
ਮੁੱਦਕੀ, 26 ਨਵੰਬਰ (ਭਾਰਤ ਭੂਸ਼ਨ ਅਗਰਵਾਲ)-ਮਾਂ ਕਾਲਕਾ ਦਾ ਸਾਲਾਨਾ ਵਿਸ਼ਾਲ ਜੋੜ ਮੇਲਾ ਨਗਰ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 5 ਦਸੰਬਰ ਦਿਨ ਸ਼ਨੀਵਾਰ ਨੂੰ ਮੰਦਰ ਮਾਂ ਕਾਲਕਾ, ਕਬਰ ਵੱਛਾ ਰੋਡ, ਮੁੱਦਕੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਸਮਾਗਮ ਮੁੱਖ ਸੇਵਾਦਾਰ ਸਾਈਂ ਹਰਵਿੰਦਰ ਦਾਸ ਅਤੇ ਮਾਤਾ ਸੁਖਪ੍ਰੀਤ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸਾਈਂ ਹਰਵਿੰਦਰ ਦਾਸ ਨੇ ਦੱਸਿਆ ਕਿ ਜੋੜ ਮੇਲੇ ਵਿਚ ਵੱਡੀ ਗਿਣਤੀ ’ਚ ਸੰਗਤਾਂ ਪਹੁੰਚ ਕੇ ਮਾਂ ਕਾਲਕਾ ਦੇ ਦਰਬਾਰ ਵਿਚ ਨਤਮਸਤਕ ਹੋਣਗੀਆਂ। ਇਸ ਮੌਕੇ ਬਾਬਾ ਅਲੀ ਭੁੱਚੋ ਵਾਲੇ, ਸਾਬਰ ਹੁਸੈਨ ਅਤੇ ਅਕਾਸ਼ ਸੂਫੀ ਕਲਾਕਾਰ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੰਗਤਾਂ ਲਈ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਪਿਛਲੀ ਖ਼ਬਰ ਪ੍ਰਕਿਰਤੀ ਪਾਰਕ ’ਚ ਚਾਰ ਨਵੀਆਂ ਕਸਰਤ ਮਸ਼ੀਨਾਂ ਲਗਾਈਆਂ ਅਗਲੀ ਖ਼ਬਰ ਇੰਡੀਅਨ ਡੇਅਰੀ ਐਸੋਸੀਏਸ਼ਨ ਪੰਜਾਬ ਚੈਪਟਰ ਦੇ ਵਾਈਸ ਚੇਅਰਮੈਨ ਬਣੇ ਗੁਰਭੇਜ ਸਿੰਘ ਟਿੱਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।