07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਅਧੀਨ ਵੱਡੀ ਸਰਚ ਮੁਹਿੰਮ

ਫ਼ਿਰੋਜ਼ਪੁਰ, 6 ਨਵੰਬਰ (ਰਾਕੇਸ਼ ਚਾਵਲਾ)-ਪੰਜਾਬ ਪੁਲਿਸ ਵਲੋਂ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਵੱਡੀ ਸਰਪ੍ਰਾਈਜ਼ (ਅਚਨਚੇਤ) ਚੈਕਿੰਗ ਕੀਤੀ ਗਈ। ਚੈਕਿੰਗ ਦੀ ਅਗਵਾਈ ਖ਼ੁਦ ਐੱਸ.

ਐੱਸ.ਐੱਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੀ ਜਾਣਕਾਰੀ ਦੇਣ ਸਮੇਂ। (ਸੱਜੇ) ਖ਼ੋਜੀ ਕੁੱਤੇ ਸਮੇਤ ਪੁਲਿਸ ਫੋਰਸ ਤਲਾਸ਼ੀ ਸ਼ੁਰੂ ਕਰਨ ਸਮੇਂ। ਅਜੀਤ ਤਸਵੀਰ 07-11-2026
ਫ਼ਿਰੋਜ਼ਪੁਰ, 6 ਨਵੰਬਰ (ਰਾਕੇਸ਼ ਚਾਵਲਾ)-ਪੰਜਾਬ ਪੁਲਿਸ ਵਲੋਂ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਵੱਡੀ ਸਰਪ੍ਰਾਈਜ਼ (ਅਚਨਚੇਤ) ਚੈਕਿੰਗ ਕੀਤੀ ਗਈ। ਚੈਕਿੰਗ ਦੀ ਅਗਵਾਈ ਖ਼ੁਦ ਐੱਸ.ਐੱਸ ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕੀਤੀ। ਉਨ੍ਹਾਂ ਦੇ ਸਟੇਸ਼ਨ ’ਤੇ ਪਹੁੰਚਦੇ ਹੀ ਪੂਰਾ ਰੇਲਵੇ ਸਟੇਸ਼ਨ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ। ਪੁਲਿਸ ਦੀ ਟੀਮ ਨੇ ਸਭ ਤੋਂ ਪਹਿਲਾਂ ਪਲੇਟਫ਼ਾਰਮ ਨੰ. 1, 2 ਅਤੇ 3 ’ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪਲੇਟਫ਼ਾਰਮ ’ਤੇ ਖੜ੍ਹੀਆਂ ਗੱਡੀਆਂ ਦੇ ਹਰ ਡੱਬੇ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਪੁਲਿਸ ਜਵਾਨਾਂ ਨੇ ਯਾਤਰੀਆਂ ਦੇ ਸਮਾਨ ਦੀ ਤਲਾਸ਼ੀ ਲਈ, ਉਨ੍ਹਾਂ ਦੇ ਪਹਿਚਾਣ ਪੱਤਰ ਚੈੱਕ ਕੀਤੇ ਅਤੇ ਸ਼ੱਕੀ ਲੱਗ ਰਹੇ ਵਿਅਕਤੀਆਂ ਤੋਂ ਪੁੱਛ-ਗਿੱਛ ਕੀਤੀ। ਇਸ ਮੌਕੇ ’ਤੇ ਐੱਸ.ਐੱਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਖ਼ੁਦ ਗੱਡੀ ਦੇ ਡੱਬਿਆਂ ਵਿਚ ਗਏ ਅਤੇ ਯਾਤਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਮਾਨ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਨੇ ਪਲੇਟਫ਼ਾਰਮ ’ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਵਰਕਿੰਗ ਵੀ ਚੈੱਕ ਕੀਤੀ ਅਤੇ ਸਟੇਸ਼ਨ ’ਤੇ ਤਾਇਨਾਤ ਜੀ.ਆਰ.ਪੀ ਅਤੇ ਆਰ.ਪੀ.ਐੱਫ਼ ਅਫ਼ਸਰਾਂ ਤੇ ਜਵਾਨਾਂ ਤੋਂ ਸੁਰੱਖਿਆ ਬਾਰੇ ਰਿਪੋਰਟ ਲਈ। ਐੱਸ .ਐੱਸ. ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਤਿਉਹਾਰਾਂ ਅਤੇ ਸਪੈਸ਼ਲ ਗੱਡੀਆਂ ਦੇ ਚੱਲਣ ਕਾਰਨ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਭੀੜ ਕਾਫ਼ੀ ਵਧ ਗਈ ਹੈ। ਇਸ ਲਈ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਸਟੇਸ਼ਨ ਦੇ ਮੁੱਖ ਗੇਟ, ਪਾਰਕਿੰਗ, ਵੇਟਿੰਗ ਹਾਲ ਅਤੇ ਟਿਕਟ ਕਾਊਂਟਰ ਦੇ ਆਸ-ਪਾਸ ਵੀ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਸਾਫ਼ ਤੌਰ ’ਤੇ ਕਿਹਾ ਕਿ ਸੁਰੱਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰ ਆਉਣ-ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾਵੇ, ਡਿਊਟੀ ’ਤੇ ਤਾਇਨਾਤ ਜਵਾਨ ਹਮੇਸ਼ਾ ਅਲਰਟ ਰਹਿਣ ਅਤੇ ਸ਼ੱਕੀ ਗਤੀਵਿਧੀਆਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਪੁਲਿਸ ਦੀ ਇਸ ਸਰ ਪ੍ਰਾਈਜ਼ (ਅਚਨਚੇਤ) ਚੈਕਿੰਗ ਨੂੰ ਦੇਖ ਕੇ ਯਾਤਰੀਆਂ ਨੇ ਵੀ ਰਾਹਤ ਮਹਿਸੂਸ ਕੀਤੀ। ਯਾਤਰੀਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਚੈਕਿੰਗ ਨਾਲ ਉਨ੍ਹਾਂ ਦੀ ਯਾਤਰਾ ਸੁਰੱਖਿਅਤ ਹੁੰਦੀ ਹੈ ਅਤੇ ਅਪਰਾਧਿਕ ਤੱਤਾਂ ਵਿਚ ਡਰ ਬਣਿਆ ਰਹਿੰਦਾ ਹੈ। ਚੈਕਿੰਗ ਕਾਫ਼ੀ ਦੇਰ ਤੱਕ ਚੱਲੀ। ਇਸ ਦੌਰਾਨ ਪੁਲਿਸ ਨੇ ਪੂਰੇ ਸਟੇਸ਼ਨ ਕੰਪਲੈਕਸ ਦਾ ਚੱਪਾ-ਚੱਪਾ ਛਾਣਿਆ। ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ੍ਹਾਂ ਦੀਆਂ ਸਰ ਪ੍ਰਾਈਜ਼ ਚੈਕਿੰਗ ਜਾਰੀ ਰਹਿਣਗੀਆਂ ਤਾਂ ਜੋ ਫ਼ਿਰੋਜ਼ਪੁਰ ਵਿਚ ਅਮਨ-ਸ਼ਾਂਤੀ ਬਣੀ ਰਹੇ।
ਪਿਛਲੀ ਖ਼ਬਰ ਸੰਗਰੂਰ ਰੈਲੀ ਨੇ ਕਾਂਗਰਸੀ ਵਰਕਰਾਂ ’ਚ ਨਵਾਂ ਜੋਸ਼ ਭਰਿਆ-ਆਸ਼ੂ ਬੰਗੜ, ਬਰਾੜ, ਸੰਧੂ ਅਗਲੀ ਖ਼ਬਰ ਡਰਾਉਣ-ਧਮਕਾਉਣ ਲਈ ਭਾਜਪਾ ਕਰ ਰਹੀ ਹੈ ਏਜੰਸੀਆਂ ਦੀ ਦੁਰਵਰਤੋਂ-ਹਰਪਾਲ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।