ਮੰਨੇ ਵਾਲਾ ਫਾਟਕ ਦੇ ਨੇੜੇ ਰੇਲਗੱਡੀ ਹੇਠ ਆ ਕੇ ਸਫ਼ਾਈ ਕਰਮਚਾਰੀ ਦੀ ਮੌਤ
ਜਲਾਲਾਬਾਦ, 31 ਅਕਤੂਬਰ(ਜਤਿੰਦਰ ਪਾਲ ਸਿੰਘ)- ਸਥਾਨਕ ਲੱਖੇ ਵਾਲੀ ਸੜਕ ’ਤੇ ਸਥਿਤ ਮੰਨੇ ਵਾਲਾ ਫਾਟਕ ਨੇੜੇ ਕੱਲ੍ਹ ਵਾਪਰੇ ਰੇਲ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਵੱਲ ਜਾ ਰਹੀ ਯਾਤਰੀ ਰੇਲਗੱਡੀ ਦੀ ਲਪੇਟ ਵਿਚ ਇਕ ਵਿਅਕਤੀ ਆ ਗਿਆ।
ਅਜੀਤ ਡੈਸਕ
01-11-2026