26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬੀ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਹੀਰਾ ਸਿੰਘ ਗਾਬੜੀਆ ਭਲਕੇ ਚੱਕ ਮਹੰਤਾ ਵਾਲਾ ਬੂੰਗੀ ਵਿਖੇ ਕਰਨਗੇ ਮੀਟਿੰਗ

ਗੁਰੂਹਰਸਹਾਏ, 25 ਅਕਤੂਬਰ (ਕਪਿਲ ਕੰਧਾਰੀ)- ਸ਼੍ਰੋਮਣੀ ਅਕਾਲੀ ਦਲ ਦੇ ਬੀ. ਸੀ.

ਅਜੀਤ ਡੈਸਕ 26-10-2026
ਗੁਰੂਹਰਸਹਾਏ, 25 ਅਕਤੂਬਰ (ਕਪਿਲ ਕੰਧਾਰੀ)- ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਹੀਰਾ ਸਿੰਘ ਗਾਬੜੀਆ ਭਲਕੇ 26 ਅਕਤੂਬਰ ਨੂੰ ਗੁਰੂਹਰਸਹਾਏ ਹਲਕੇ ਦੇ ਨਾਲ ਲੱਗਦੇ ਪਿੰਡ ਚੱਕ ਮਹੰਤਾ ਵਾਲਾ ਬੂੰਗੀ ਵਿਖੇ ਪਹੁੰਚ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਦੱਸਿਆ ਕਿ ਇਸ ਮੌਕੇ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਪਾਰਟੀ ਦੀਆਂ ਨੀਤੀਆਂ ਤੇ ਬੀ.ਸੀ. ਵਰਗ ਨਾਲ ਸਬੰਧਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਵਰਦੇਵ ਸਿੰਘ ਨੋਨੀ ਮਾਨ ਨੇ ਹਲਕਾ ਗੁਰੂਹਰਸਹਾਏ ਦੇ ਬੀ.ਸੀ. ਵਿੰਗ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ ਸਵੇਰੇ 10 ਵਜੇ ਪਿੰਡ ਚੱਕ ਮਹੰਤਾ ਵਾਲਾ ਬੂੰਗੀ ਦੇ ਕੰਮਿਊਨਿਟੀ ਹਾਲ ਵਿਖੇ ਪਹੁੰਚਣ ਅਤੇ ਹੀਰਾ ਸਿੰਘ ਗਾਬੜੀਆ ਦੇ ਵਿਚਾਰ ਸੁਣਨ। ਇਸ ਮੌਕੇ ਅਕਾਲੀ ਆਗੂ ਗੌਰਵ ਸਚਦੇਵਾ, ਪੰਕਜ ਮੰਡੋਰਾ, ਰਚਿਤ ਸੋਢੀ, ਮੋਨੂੰ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚਿੱਟੇ ਦਾ ਸੇਵਨ ਕਰਨ ਦੀ ਤਿਆਰੀ ਕਰਦੇ 4 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ ਅਗਲੀ ਖ਼ਬਰ ਗਾਰਬੇਜ਼ ਫ੍ਰੀ ਫੈਸਟੀਵਲ ਮੁਹਿੰਮ 2026 ਤਹਿਤ ਐਤਵਾਰ ਵਾਲੇ ਦਿਨ ਵੀ ਸ਼ਹਿਰ ਅੰਦਰੋ ਕੱਚਰੇ ਦੀ ਲਿਫਟਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।