26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਫ਼ਿਰੋਜ਼ਪੁਰ ਦੀ ਸਿਆਸਤ ਵਿਚ ਭਾਜਪਾ ਆਗੂ ਦੀਪਕ ਸ਼ਰਮਾ ਦੇ ਨਾਂਅ ਦੀ ਚਰਚਾ ਤੇਜ਼ - ਜ਼ੋਰਾਵਰ ਸਿੰਘ ਜੋਰਾ ਨੌਜਵਾਨ ਆਗੂ ਦੀਆਂ ਲਗਾਤਾਰ ਸਰਗਰਮੀਆਂ ਨੇ ਖਿੱਚਿਆ ਸਿਆਸੀ ਹਲਕਿਆਂ ਦਾ ਧਿਆਨ

ਫ਼ਿਰੋਜ਼ਪੁਰ, 25 ਅਕਤੂਬਰ (ਸੁਖਵਿੰਦਰ ਸਿੰਘ)- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਵੀ ਸਿਆਸੀ ਚਰਚਾਵਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ।

ਦੀਪਕ ਸ਼ਰਮਾ, ਜ਼ੋਰਾਵਰ ਸਿੰਘ ਜੋਰਾ 26-10-2026
ਫ਼ਿਰੋਜ਼ਪੁਰ, 25 ਅਕਤੂਬਰ (ਸੁਖਵਿੰਦਰ ਸਿੰਘ)- 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਵੀ ਸਿਆਸੀ ਚਰਚਾਵਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਵੱਖ-ਵੱਖ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਵਧਾਉਣ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਆਗੂ ਦੀਪਕ ਸ਼ਰਮਾ ਦਾ ਨਾਮ ਵੀ ਜ਼ਿਲ੍ਹੇ ਦੀ ਸਿਆਸੀ ਚਰਚਾ ਵਿਚ ਲਗਾਤਾਰ ਉਭਰ ਰਿਹਾ ਹੈ। ਜ਼ੋਰਾਵਰ ਸਿੰਘ ਜੋਰਾ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਰਤੀ ਨੇ ਦੱਸਿਆ ਹੈ ਕਿ ਸ਼ਹਿਰੀ ਹਲਕੇ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੀਪਕ ਸ਼ਰਮਾ ਵਲੋਂ ਪਿਛਲੇ ਸਮੇਂ ਦੌਰਾਨ ਲੋਕਾਂ ਨਾਲ ਸਿੱਧਾ ਸੰਪਰਕ, ਸਮਾਜਿਕ ਗਤੀਵਿਧੀਆਂ, ਜਨਤਕ ਮੁੱਦਿਆਂ ਨੂੰ ਉਠਾਉਣ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਇੱਕ ਸਰਗਰਮ ਨੌਜਵਾਨ ਆਗੂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਹੋ ਰਹੀਆਂ ਸਿਆਸੀ ਚਰਚਾਵਾਂ ਵਿਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਨੌਜਵਾਨ ਪੀੜ੍ਹੀ ਦੀ ਭੂਮਿਕਾ ਅਹਿਮ ਰਹੀ ਹੈ। ਖਾਸ ਗੱਲ ਇਹ ਹੈ ਕਿ ਦੀਪਕ ਸ਼ਰਮਾ ਵਲੋਂ ਸਿਰਫ਼ ਰਾਜਨੀਤਿਕ ਗਤੀਵਿਧੀਆਂ ਤੱਕ ਸੀਮਿਤ ਰਹਿਣ ਦੀ ਬਜਾਏ ਸਮਾਜਿਕ ਅਤੇ ਲੋਕ-ਹਿੱਤ ਨਾਲ ਜੁੜੇ ਮੁੱਦਿਆਂ ’ਤੇ ਵੀ ਲਗਾਤਾਰ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਹਨ। ਸਿੱਖਿਆ, ਸਿਹਤ, ਨਸ਼ਿਆਂ ਖ਼ਿਲਾਫ਼ ਕਾਰਵਾਈ, ਰੋਜ਼ਗਾਰ, ਸਫਾਈ, ਬੁਨਿਆਦੀ ਢਾਂਚਾ ਤੇ ਨੌਜਵਾਨਾਂ ਲਈ ਨਵੇਂ ਮੌਕਿਆਂ ਵਰਗੇ ਮੁੱਦੇ ਉਨ੍ਹਾਂ ਦੀਆਂ ਜਨਤਕ ਗਤੀਵਿਧੀਆਂ ਵਿਚ ਚਰਚਾ ਦਾ ਹਿੱਸਾ ਰਹੇ ਹਨ। ਜ਼ੋਰਾਵਰ ਸਿੰਘ ਜੋਰਾ ਨੇ ਕਿਹਾ ਕਿ ਸ਼ਹਿਰੀ ਹਲਕੇ ਤੋਂ ਵੱਡੀ ਲੀਡ ’ਤੇ ਜਿੱਤ ਪ੍ਰਾਪਤ ਕਰਕੇ ਪਾਰਟੀ ਜਨਤਾ ਪਾਰਟੀ ਦੀ ਝੋਲੀ ਵਿਚ ਪਾਈ ਜਾਵੇਗੀ ਤੇ ਪੰਜਾਬ ਦੇ ਵਿਚ 2027 ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਜਾਵੇਗੀ।
ਪਿਛਲੀ ਖ਼ਬਰ ‘ ਆਪ’ ਦੇ ਯੂਥ ਬਲਾਕ ਕੋਆਰਡੀਨੇਟਰ ਬੂਥ ਇੰਚਾਰਜ ਅਰਸ਼ਦੀਪ ਸੋਢੀ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਪੋਸ਼ਣ ਟਰੈਕ ਦੇ ਨਾਂਅ ’ਤੇ ਬੱਚਿਆਂ ਦੇ ਹੱਕਾਂ ’ਤੇ ਹਮਲਾ ਬਰਦਾਸ਼ਤ ਨਹੀਂ: ਆਂਗਣਵਾੜੀ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।